ਜਾਨ ਲੀ ਹਾਂਗਕਾਂਗ ਦੇ ਨਵੇਂ ਨੇਤਾ ਬਣੇ

0
180

ਹਾਂਗਕਾਂਗ (ਏਜੰਸੀ)- ਚੀਨ ਦੇ ਵਫਾਦਾਰ ਜਾਨ ਲੀ ਹਾਂਗਕਾਂਗ ਦੇ ਅਗਲੇ ਮੁੱਖ ਕਾਰਜਕਾਰੀ ਹੋਣਗੇ | ਜਿਸ ਚੋਣ ਕਮੇਟੀ ਨੇ ਜਾਨ ਨੂੰ ਇਸ ਅਹੁਦੇ ਲਈ ਚੁਣਿਆ ਹੈ, ਉਸ ਦੇ ਕਰੀਬ 1500 ਮੈਂਬਰਾਂ ‘ਚ ਜ਼ਿਆਦਾਤਰ ਚੀਨ ਸਮਰਥਕ ਹਨ | ਜਾਨ ਨੂੰ 1416 ਵੋਟਾਂ ਮਿਲੀਆਂ, ਜਦੋਂ ਕਿ ਜਿੱਤ ਲਈ ਕੇਵਲ 751 ਵੋਟਾਂ ਦੀ ਲੋੜ ਸੀ | ਚੋਣ ਕਮੇਟੀ ਦੇ 97 ਫੀਸਦੀ ਤੋਂ ਵੱਧ ਮੈਂਬਰਾਂ ਨੇ ਗੁਪਤ ਮਤਦਾਨ ਕੀਤਾ | ਜਾਨ ਇਸ ਚੋਣ ‘ਚ ਇਕੱਲੇ ਉਮੀਦਵਾਰ ਸਨ, ਇਸ ਲਈ ਉਨ੍ਹਾਂ ਦੀ ਜਿੱਤ ਤੈਅ ਮੰਨੀ ਜਾ ਰਹੀ ਸੀ | ਉਹ 1 ਜੁਲਾਈ ਨੂੰ ਮੌਜੂਦਾ ਨੇਤਾ ਕੈਰੀ ਲੈਮ ਦੀ ਥਾਂ ਲੈਣਗੇ | ਇਹ ਉਨ੍ਹਾਂ ਦਾ 6ਵਾਂ ਕਾਰਜਕਾਲ ਹੋਵੇਗਾ | ਜਾਨ ਨੇ ਸਿਵਲ ਸੇਵਾ ਦੇ ਆਪਣੇ ਕੈਰੀਅਰ ਦਾ ਜ਼ਿਆਦਾਤਰ ਸਮਾਂ ਪੁਲਿਸ ਤੇ ਸੁਰੱਖਿਆ ਬਿਊਰੋ ‘ਚ ਬਿਤਾਇਆ ਹੈ | ਉਹ ਸਾਲ 2020 ‘ਚ ਹਾਂਗਕਾਂਗ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਕੱਟੜ ਸਮਰਥਕ ਹਨ | ਕੈਰੀ ਦੇ ਪੰਜ ਕਾਰਜਕਾਲਾਂ ਦੌਰਾਨ ਲੋਕਤੰਤਰ ਸਮਰਥਕਾਂ ਦੇ ਮੁਜ਼ਾਹਰੇ ਜਾਰੀ ਰਹੇ। ਕੋਵਿਡ-19 ਦੌਰਾਨ ਸਿਹਤ ਸੇਵਾਵਾਂ ਠੱਪ ਹੋਣ ਨਾਲ ਕਾਰੋਬਾਰੀ ਹੱਬ ਦੇ ਰੂਪ ’ਚ ਹਾਂਗਕਾਂਗ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਸੀ। ਜਾਨ ਨੇ ਆਪਣੇ ਜੇਤੂ ਭਾਸ਼ਣ ’ਚ ਕਿਹਾ ਕਿ ਉਹ ਜਨਤਾ ਨਾਲ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ। ਉਹ ਹਾਂਗਕਾਂਗ ਨੂੰ ਮੁਕਤ ਤੇ ਜ਼ਿੰਦਾ ਬਣਾਉਣਾ ਚਾਹੁੰਦੇ ਹਨ।

ਸ਼ਹਿਰ ਦੇ ਨਵੇਂ ਮੁਖੀ ਦੇ ਰੂਪ ’ਚ ਜਾਨ ਨੇ ਚਿੰਤਾ ਪ੍ਰਗਟਾਈ ਸੀ ਕਿ ਚੀਨ, ਹਾਂਗਕਾਂਗ ’ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਸਕਦਾ ਹੈ। ਉਨ੍ਹਾਂ ਨੇ ਸਿਵਿਲ ਸੇਵਾ ਦੇ ਆਪਣੇ ਕਰੀਅਰ ਦਾ ਜ਼ਿਆਦਾਤਰ ਸਮਾਂ ਪੁਲਿਸ ਤੇ ਸੁਰੱਖਿਆ ਬਿਊਰੋ ’ਚ ਬਿਤਾਇਆ ਹੈ। ਉਹ ਸਾਲ 2020 ’ਚ ਹਾਂਗਕਾਂਗ ’ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਤੇ ਕੱਟੜ ਸਮਰਥਕ ਹਨ, ਜਿਸ ਦਾ ਉਦੇਸ਼ ਅਸੰਤੋਸ਼ ਨੂੰ ਖ਼ਤਮ ਕਰਨਾ ਹੈ। ਚੋਣ ਪ੍ਰਚਾਰ ਮੁਹਿੰਮ ’ਚ ਜਾਨ ਨੇ ਪੈਂਡਿੰਗ ਸਥਾਨਕ ਕਾਨੂੰਨ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ।

ਸਥਾਨਕ ਲੋਕਾਂ ਨੇ ਕੀਤਾ ਚੋਣ ਦਾ ਵਿਰੋਧ

ਸਥਾਨਕ ਲੋਕਾਂ ਦੇ ਇਕ ਸਮੂਹ ‘ਲੀਗ ਆਫ ਸੋਸ਼ਲ ਡੈਮੋਕ੍ਰੇਟਸ’ ਦੇ ਤਿੰਨ ਮੈਂਬਰਾਂ ਨੇ ਯੂਨੀਵਰਲ ਵੋਟਿੰਗ ਦੇ ਅਧਿਕਾਰੀ ਦੀ ਮੰਗ ਕਰਦੇ ਹੋਏ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਵੋਟਿੰਗ ਵਾਲੇ ਸਥਾਨ ਵੱਲ ਮਾਰਚ ਕਰਨ ਦਾ ਯਤਨ ਕਰਦੇ ਹੋਏ ਚੋਣ ਦਾ ਵਿਰੋਧ ਵੀ ਕੀਤਾ। ਪੁਲਿਸ ਨੇ ਮੁਜ਼ਾਹਰਾਕਾਰੀਆਂ ਦੇ ਸਾਮਾਨ ਦੀ ਤਲਾਸ਼ ਲਈ ਤੇ ਉਨ੍ਹਾਂ ਦੇ ਨਿੱਜੀ ਵੇਰਵੇ ਵੀ ਕੱਢੇ। ਹਾਲਾਂਕਿ ਤੱਤਕਾਲ ਕੋਈ ਗਿ੍ਰਫ਼ਤਾਰੀ ਨਹੀਂ ਹੋਈ। ਲੋਕਤੰਤਰ ਸਮਰਥਕ ਧੜਾ ਲੰਬੇ ਸਮੇਂ ਤੋਂ ਯੂਨੀਵਰਸਲ ਵੋਟਿੰਗ ਦੀ ਮੰਗ ਕਰ ਰਿਹਾ ਹੈ।