ਹਾਂਗਕਾਂਗ(ਪਚਬ): ਅਮਰੀਕਾ ਵੱਲੋ ਹਾਂਗਕਾਂਗ ਸਬੰਧੀ ਕਾਨੂੰਨ ਬਣਾਉਣ ਤੋ ਬਾਅਦ ਚੀਨ ਨੇ ਵੀ ਇਸ ਦੇ ਜਵਾਬ ਵਿਚ ਕਾਰਵਾਈ ਕਰਨੀ ਸੁਰੂ ਕਰ ਦਿਤੀ ਹੈ। ਇਸ ਤਹਿਤ ਚੀਨ ਨੇ ਅਮਰੀਕਾ ਦੇ ਸਮੁੰਦਰੀ ਬੇੜੇ ਦੇ ਹਾਂਗਕਾਂਗ ਦੌਰੇ ਤੇ ਰੋਕ ਲਾ ਦਿੱਤੀ ਹੈ। ਇਸ ਤੋ ਇਲਾਵਾ ਹਾਂਗਕਾਂਗ ਵਿਚ ਕੰਮ ਕਰਦੀਆਂ ਕੁਝ ਐਨ ਜੀ ਓ ਤੇ ਵੀ ਪਾਬੰਦੀ ਐਨਾਲ ਕੀਤਾ ਹੈ। ਇਸ ਤਹਿਤ ਨੈਸ਼ਨਲ ਐਨਡੋਵਮੈਂਟ ਫਾਰ ਡੈਮੋਕ੍ਰੇਸੀ, ਨੈਸ਼ਨਲ ਡੈਮੋਕ੍ਰੇਟਿਕ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਅਫੇਅਰਸ, ਹਿਊਮਨ ਰਾਈਟਸ ਵਾਚ, ਇੰਟਰਨੈਸ਼ਨਲ ਰਿਪਬਲਿਕਨ ਇੰਸਟੀਚਿਊਟ ਜਿਹੇ ਹੋਰ ਸੰਗਠਨਾਂ ‘ਤੇ ਪਾਬੰਦੀ ਵੀ ਲਗਾਈ ਹੈ। ਇਨਾਂ ਤੇ ਦੋਸ਼ ਹੈ ਕਿ ਇਨਾਂ ਸਗੰਠਨਾਂ ਨੇ ਹਾਂਗਕਾਂਗ ਵਿਚ ਅਸ਼ਾਤੀ ਵਾਲਾ ਮਹੌਲ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਚੁਨਯਿੰਗ ਨੇ ਆਖਿਆ ਕਿ ਇਹ ਕਦਮ ਅਮਰੀਕਾ ਦੇ ਤਰਕਹੀਣ ਵਿਵਹਾਰ ਦੇ ਜਵਾਬ ‘ਚ ਹੈ