ਫਿਲਮ ‘ਪਦਮਾਵਤ’ ਤੇ ਮਲੇਸੀਆਂ ਵਿੱਚ ਰੋਕ

0
265

ਕੁਆਲਾਲੰਪੁਰ: ਭਾਰਤ ਦੀ ਬਹੁ-ਚਰਚਿਤ ਫਿਲਮ ‘ਪਦਮਾਵਤ’ ਨੂੰ ਜਿਥੇ ਭਾਰਤ ਵਿਚ ਕਈ ਰੋਕਾਂ ਤੋ ਬਾਅਦ ਰਲੀਜ ਕਰ ਦਿਤਾ ਗਿਆ ਪਰ ਮਲੇਸ਼ੀਆ ਵਿਚ ਅਜਿਹਾ ਨਹੀਂ ਹੋ ਸਕਿਆ। ਮਲੇਸ਼ੀਆ ਦੇ ਸੈਸਰ ਬੋਰਡ ਦਾ ਮੰਨਣਾ ਹੈ ਕਿ ਇਹ ਫਿਲਮ ਇਸਲਾਮ ਧਰਮ ਨਾਲ ਇਨਸਾਫ ਨਹੀ ਕਰ ਰਹੀ। ਮੁਸਲਮ ਬੁਹ ਗਿਣਤੀ ਦੇਸ਼ ਦੇ ਸੈਸਰ ਬੋਰਡ ਦਾ ਮੰਨਣਾ ਹੈ ਇਸ ਫਿਲਮ ਨਾਲ ਮੁਸਲਿਮ ਲੋਕਾਂ ਦੀਆਂ ਭਾਵਨਵਾਂ ਨੂੰ ਠੇਸ ਪਹੁੰਚੇਗੀ।ਮਲੇਸੀਆ ਵਿਚ ਫਿਲਮ ਰਲੀਜ ਕਰਨ ਵਾਲੀ ਕੰਪਨੀ ਨੇ ਸੈਸਰ ਬੋਰਡ ਦੇ ਇਸ ਫੈਸਲੇ ਵਿਰੁਧ ਅਪੀਲ ਕੀਤੀ ਹੈ ਜਿਸ ਦੀ ਸੁਣਵਾਈ 30 ਜਨਵਰੀ ਨੂੰ ਹੈ। ਇਥੇ ਇਹ ਗੱਲ ਧਿਆਨ ਯੋਗ ਹੈ ਕਿ ਸਾਡੇ ਗੁਆਢੀ ਦੇਸ਼ ਪਾਕਿਸਤਾਨ ਨੇ ਇਸ ਫਿਲਮ ਨੂੰ ਬਿਨਾਂ ਕਿਸੇ ਕੱਟ ਤੇ ਰਲੀਜ਼ ਕਰ ਦਿਤਾ ਹੈ।