ਹਾਂਗਕਾਂਗ ਹਾਕੀ ਲੀਗ 2017-18 ਦੇ ਸ਼ੁਰੂਆਤੀ ਮੈਚ ‘ਚ ਸਿੰਘ ਸਭਾ ਸਪੋਰਟਸ ਕਲੱਬ ਦੀ ਜਿੱਤ

0
836

ਹਾਂਗਕਾਂਗ , 17 ਸਤੰਬਰ (ਜੰਗ ਬਹਾਦਰ ਸਿੰਘ)- ਹਾਂਗਕਾਂਗ ਹਾਕੀ ਐਸੋਸੀਏਸ਼ਨ ਵਲੋਂ ਹਾਕੀ ਲੀਗ 2017-18 ਦੇ ਹੈਪੀ ਵੈਲੀ ਖ਼ੇਡ ਗਰਾਊਾਡ ਵਿਖੇ ਕਰਵਾਏ ਗਏ ਸ਼ੁਰੂਆਤੀ ਮੁਕਾਬਲੇ ਵਿਚ ਸਿੰਘ ਸਭਾ ਸਪੋਰਟਸ ਕਲੱਬ ਵਲੋਂ ਗੋਰਿਆਂ ਦੀ ਹਾਂਗਕਾਂਗ ਫੁੱਟਬਾਲ ਕਲੱਬ ਦੀ ਟੀਮ ਨੰੂ 6-5 ਨਾਲ ਮਾਤ ਦੇ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਗਈ | ਸਿੰਘ ਸਭਾ ਸਪੋਰਟਸ ਕਲੱਬ ਦੇ ਿਖ਼ਡਾਰੀ ਮਹਿਮੂਦ ਮੁਹੰਮਦ ਬਿਲਾਲ ਵਲੋਂ 2 ਗੋਲ ਅਤੇ ਲਵਪ੍ਰੀਤ ਸਿਘ ਡੀ. ਸੀ. ਵਲੋਂ 4 ਗੋਲਾਂ ਦੇ ਯੋਗਦਾਨ ਰਾਹੀਂ ਫ਼ਤਹਿ ਦਾ ਪਰਚੰਮ ਲਹਿਰਾਇਆ ਗਿਆ | ਇਸ ਮੌਕੇ ਟੀਮ ਦੀ ਹੌਸਲਾ ਅਫ਼ਜਾਈ ਲਈ ਹੈੱਡ ਗ੍ਰੰਥੀ ਖ਼ਾਲਸਾ ਦਿਵਾਨ ਕਰਨਬੀਰ ਸਿੰਘ ਨਾਰਲੀ, ਸੱੁਖਾ ਸਿੰਘ ਗਿੱਲ, ਗੁਰਨਾਮ ਸਿੰਘ ਸ਼ਾਹਪੁਰ, ਵੱਸਣ ਸਿੰਘ ਮਲਮੋਹਰੀ, ਬਖ਼ਸ਼ੀਸ਼ ਸਿੰਘ ਬੀਸੋ, ਜਗਜੀਤ ਸਿੰਘ ਚੋਹਲਾ ਸਾਹਿਬ, ਸਤਪਾਲ ਸਿੰਘ ਮਾਲੂਵਾਲ, ਕੁਲਦੀਪ ਸਿੰਘ ਉੱਪਲ, ਜਸਬੀਰ ਸਿੰਘ, ਝਿਰਮਿਲ ਸਿੰਘ, ਅਮਰਜੀਤ ਸਿੰਘ ਸਿੱਧੂ, ਜਤਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਸਮੇਤ ਬਹੁਤ ਸਾਰੇ ਪਤਵੰਤੇ ਹਾਜ਼ਰ ਹੋਏ | ਜਿਕਰਯੋਗ ਹੈ ਕਿ ਹਮੇਸ਼ਾ ਦੀ ਤਰ੍ਹਾਂ ਸਤੰਬਰ 2017 ਵਿਚ ਸ਼ੁਰੂ ਹੋਏ ਹਾਕੀ ਲੀਗ ਮੁਕਾਬਲੇ ਅਪ੍ਰੈਲ 2018 ਤੱਕ ਜਾਰੀ ਰਹਿਣਗੇ