ਹਾਂਗਕਾਂਗ ਵਿੱਚ ਬੇਰੁਜਗਾਰਾਂ ਦੀ ਗਿਣਤੀ ‘ਚ ਵਾਧਾ

0
816

ਹਾਂਗਕਾਂਗ(ਪੰਜਾਬੀ ਚੇਤਨਾ): ਕਰੋਨਾ ਕਾਰਨ ਬਹੁਤ ਸਾਰੇ ਕੰਮ ਬੰਦ ਰਹੇ ਹਨ ਤੇ ਕਈ ਕੰਪਨੀਆਂ ਆਪਣੇ ਸਟਾਫ ਵਿਚ ਕਮੀ ਕਰ ਰਹੀਆਂ ਹਨ ।ਇਹੀ ਕਾਰਨ ਹੈ ਕਿ ਬੇਰੁਜਗਾਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਂਗਕਾਂਗ ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜੇ ਦਸਦੇ ਹਨ ਕਿ ਇਸ ਵੇਲੇ ਹਾਂਗਕਾਂਗ ਵਿਚ 5.9% (230,000) ਲੋਕਾਂ ਕੋਲ ਕੰਮ ਨਹੀਂ ਹੈ। ਇਹ ਦਰ ਪਿਛਲੇ 15 ਸਾਲਾ ਦੌਰਾਨ ਸਭ ਤੋਂ ਵੱਧ ਹੈ।ਇਹ ਦਰ ਮਈ ਦੇ ਅੰਤ ਦੀ ਹੈ ਜਦ ਕਿ ਐਪ੍ਰਲ ਦੇ ਅਖੀਰ ਵਿਚ ਇਹ ਦਰ 5.2% ਸੀ। ਇਸ ਵੀ ਦੱਸਿਆ ਗਿਆ ਕਿ ਸੈਰਸਪਾਟਾ ਨਾਲ ਸਬੰਧਤ ਕੰਮਾਂ ਵਿਚ ਇਹ ਦਰ ਸਭ ਤੋ ਵੱਧ 10.6% ਹੈ ਅਤੇ ਰੈਸਟੋਰੈਟਾਂ ਵਿੱਚ 14.8%। ਆਸ ਕੀਤੀ ਜਾਦੀ ਹੈ ਕਿ ਸਰਕਾਰ ਵੱਲੋ ਬੀਤੇ ਕੱਲ ਰੈਸਟੋਰੈਟ ਤੇ ਲੱਗੀਆਂ ਪਾਬੰਦੀਆਂ ਹਟਾਉਣ ਦੇ ਐਲਾਨ ਤੋਂ ਬਾਅਦ ਕੁਝ ਲੋਕਾਂ ਨੂੰ ਫਿਰ ਨੌਕਰੀ ਮਿਲ ਜਾਵੇਗੀ।