ਹਾਂਗਕਾਂਗ ਦੇ ਹਿੰਸਕ ਮਹੌਲ ਦੌਰਾਨ ਹੋਇਆ 10ਵਾਂ ਕਾਮਾਗਾਟਾ ਮਾਰੂ ਯਾਦਗਾਰੀ ਯੂਥ ਹਾਕੀ ਟੂਰਨਾਮੈਂਟ । ਗਾਇਕ ‘ਬਲਧੀਰ ਮਾਹਲਾ’ ਨੇ ਲੁਆਈ ਹਾਜ਼ਰੀ।

0
767

ਹਾਂਗਕਾਂਗ (ਪਚਬ): ਹਾਂਗਕਾਂਗ ਵਿਚ ਚੱਲ ਰਹੇ ਹਿੰਸਕ ਅੰਦੋਲਨ ਦੌਰਾਨ ਹੀ 10ਵਾਂ ਕਾਮਾਗਾਟਾਮਾਰੂ ਯਾਦਗਾਰੀ ਯੂਥ ਹਾਕੀ ਟੂਰਨਾਮੈਂਟ ਸ਼ਾਤੀ ਪੂਰਵਕ ਸਿਰੇ ਚੜਿਆ। ਹਰ ਵਾਰ ਦੀ ਤਰਾਂ ਇਸ ਵਾਰ ਪੰਜਾਬ ਯੂਥ ਕਲੱਬ ਵਲੋਂ 10ਵਾਂ ਹਾਕੀ ਟੂਰਨਾਮੈਂਟ ਕਿੰਗਜ਼ ਪਾਰਕ ਦੇ ਹਾਕੀ ਗਰਾਉਡਾਂ ਵਿੱਚ ਕਰਵਾਇਆ ਗਿਆ। ਸਵੇਰੇ ਸੁਰੂ ਹੋਏ ਇਸ ਟੂਰਨਾਮੈਂਟ ਵਿਚ ਵੱਖ ਵੱਖ ਵਰਗ ਦੀਆਂ 16 ਟੀਮਾਂ ਨੇ ਹਿੱਸਾ ਲਿਆ। ਇਨਾਂ ਵਿਚ 6 ਟੀਮਾਂ ਕੁੜੀਆਂ, 6 ਟੀਮਾਂ 21 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ 4 ਟੀਮਾਂ 16 ਸਾਲ ਤੋਂ ਘੱਟ ਲੜਕੇ, ਸ਼ਾਮਲ ਸਨ। ਇਹ ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਹਾਂਗਕਾਂਗ ਦੀਆਂ 18 ਟੀਮਾਂ ਨੇ ਹੀ ਹਿੱਸਾ ਲਿਆ ਸੀ ਜਿਨ੍ਹਾਂ ਵਿੱਚ 2 ਆਸਟ੍ਰੇਲੀਆ ਦੀਆਂ ਟੀਮਾਂ ਵੀ ਸਨ ਸੋ ਹਾਂਗਕਾਂਗ ਦੇ ਹਾਲਾਤਾਂ ਕਰਕੇ ਨਹੀਂ ਆਈਆਂ।
ਹਾਂਗਕਾਂਗ ਦੇ ਤਨਾਅ ਭਰੇ ਮਹੌਲ ਦੌਰਾਨ ਵੀ ਮੁੱਖ ਮਹਿਮਾਨ ਵਜੋਂ ਇੰਡੀਆ ਕੋਂਸਲੇਟ ਹਾਂਗਕਾਂਗ ਤੋਂ ਕੌਂਸਲ ਮਿਸ ਦੀਪਿਕਾ ਮਿਸ਼ਰਾ ਹਾਜ਼ਰ ਹੋਏ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ। ਉਨਾਂ ਤੋਂ ਇਲਾਵਾ ਕੋਸਲੇਟ ਤੋਂ ਹੀ ਵਿਸ਼ੇਸ਼ ਮਹਿਮਾਨ ਕੌਂਸਲ ਸ੍ਰੀ ਵਿਕਾਸ ਗਰਗ ਜੀ ਨੇ ਹਾਜ਼ਰ ਹੋ ਕੇ ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।
ਇਸ ਟੂਰਨਾਮੈਂਟ ਦੇ ਨਤੀਜੇ ਇਸ ਤਰਾਂ ਰਹੇ:
ਅੰਡਰ 16 ਲੜਕੇ ਜੇਤੂ: ਖਾਲਸਾ ਸਪੋਰਟਸ ਕਲੱਬ, ਰਨਰ ਅੱਪ: ਰਹੀਨੋ ਹਾਕੀ ਕਲੱਬ
ਵਧੀਆ ਖਿਡਾਰੀ: ਫੀਲਿਕਸ (ਹਾਂਗਕਾਂਗ ਫੁੱਟਬਾਲ ਕਲੱਬ) ਵਧੀਆ ਡੀਫੈਂਡਰ:ਗੁਰਮਨ ਅਕਾਲ
ਅੰਡਰ 21 ਲੜਕੇ, ਜੇਤੂ: ਹਾਂਗਕਾਂਗ ਫੁੱਟਬਾਲ ਕਲੱਬ, ਰਨਰ ਅੱਪ: ਪਾਕਿਸਤਾਨ ਕਲੱਬ
ਵਧੀਆ ਖਿਡਾਰੀ: ਫਾਰਮੈਨ(ਹਾਂਗਕਾਂਗ ਫੁੱਟਬਾਲ ਕਲੱਬ)
ਵਧੀਆ ਡੀਫੈਂਡਰ: ਉਮੇਸ (ਪਾਕਿਸਤਾਨ)
ਲੜਕੀਆਂ, ਜੇਤੂ: ਹਾਂਗਕਾਂਗ ਫੁੱਟਬਾਲ ਕਲੱਬ,
ਰਨਰ ਅੱਪ: ਕੋਇਓਟਿਜ਼
ਵਧੀਆ ਖਿਡਾਰੀ: ਸਟੈਫਨੀ (ਹਾਂਗਕਾਂਗ ਫੁੱਟਬਾਲ ਕਲੱਬ) ਵਧੀਆ ਡੀਫੈਂਡਰ : ਐਵਾਲੀਨ (ਕੋਇਓਟਿਜ਼)।
ਟੂਰਨਾਮੈਂਟ ਦੌਰਾਨ ਅੰਮਪਾਇਰ ਦੀ ਸੇਵਾ ਰਫੀ, ਰਵੀ, ਕੁਲਦੀਪ ਸਿੰਘਅਤੇ ਤਵੱਸਮ ਨੇ ਨਿਭਾਈ।
 ਇਸ ਸਾਲ ਦੇ ਟੂਰਨਾਂਮੈਂਟ ਦੀ ਵਿਸ਼ੇਸ ਖਿੱਚ ਰਹੀ ਪੰਜਾਬੀ ਗਾਇਕ ‘ਬਲਧੀਰ ਮਾਹਲਾ’ ਦੀ ਪੇਸ਼ਕਸ ਅਤੇ ਫੰਜਾਬੀ ਟੀਮ ਦਾ ਭੰਗੜਾ। ਮਾਹਲਾ ਨੇ ਆਪਣਾ ਬਹੁ-ਚਰਚਿਤ ਗੀਤ ‘ਕੁੱਕੂ ਰਾਣਾ ਰੋਂਦਾ’ ਨਾਲ ਮਹੋਲ ਰੌਚਕ ਬਣਾ ਦਿਤਾ।
ਜਸਮੇਲ ਸਿੰਘ ਦੁਆਰਾ ਤਿਆਰ ਕਰਵਾਏ ਖਾਣੇ , ਚਾਹ ਅਤੇ ਪਕੋੜਿਆ ਦਾ ਅਨੰਦ ਵੀ ਦਰਸ਼ਕਾਂ ਨੇ ਲਿਆ। ਭਾਵੇ ਹਾਂਗਕਾਂਗ ਵਿਚ ਮਹੌਲ ਬਹੁਤ ਵਧੀਆ ਨਹੀਂ ਸੀ ਪਰ ਦਰਸ਼ਕਾਂ ਅਤੇ ਟੀਮਾਂ ਨੇ ਹੁੰਮ-ਹੁਮਾ ਕੇ ਇਸ ਸਾਮਗਮ ਵਿਚ ਹਿੱਸਾ ਲਿਆ । ਅਖੀਰ ਵਿਚ ਸਭ ਟੀਮਾਂ ਨੂੰ ਇਨਾਮਾਂ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਸ ਟੂਰਨਾਮੈਟ ਦੇ ਸਪਾਸਰਾਂ ਅਤੇ ਹੋਰ ਸਹਿਯੋਗੀ ਸੱਜਣਾਂ ਨੂੰ ਸਨਮਾਨ ਚਿੰਤ ਦੇ ਕੇ ਧੰਨਵਾਦ ਕੀਤਾ ਗਿਆ।