ਚੀਨ ਦੇ ਜ਼ਸਨਾਂ ਤੇ ਭਾਰੂ ਪਏ ਹਾਂਗਕਾਂਗ ਦੇ ਪ੍ਰਦਸ਼ਨਕਾਰੀ

0
687

ਹਾਂਗਕਾਂਗ (ਪਚਬ):-ਚੀਨ ਵਲੋਂ ਜਿੱਥੇ ਆਪਣੇ 70ਵੇਂ ਨੈਸ਼ਨਲ ਡੇਅ ਮੌਕੇ ਸ਼ਾਨਦਾਰਰ ਜਸ਼ਨ ਮਨਾਏ ਗਏ ਉੱਖੇ ਹਾਂਗਕਾਂਗ ਵਿਚ ਇਨ੍ਹਾਂ ਜਸ਼ਨਾਂ ਮੌਕੇ ਵਿਰੋਧ ਦੀ ਅੱਗ ਵਿਚ ਝੁਲਸ ਰਹੇ ਅਤੇ ਬਰਬਾਦ ਹੋ ਰਹੇ ਹਾਂਗਕਾਂਗ ਪ੍ਰਤੀ ਅਪਣਾਏ ਰਵੱਈਏ ਤੋਂ ‘ਰੋਮ ਜਲ ਰਿਹਾ ਸੀ ਅਤੇ ਨੀਰੂ ਬੰਸਰੀ ਵਜਾ ਰਿਹਾ ਸੀ’ ਵਾਲੀ ਕਹਾਵਤ ਪ੍ਰਤੱਖ ਰੂਪਮਾਨ ਹੁੰਦੇ ਵਿਖਾਈ ਦਿੱਤੀ | ਬੀਤੇ ਸਾਲਾਂ ਦੇ ਮੁਕਾਬਲੇ ਜਿੱਥੇ ਅੱਜ ਦੇ ਦਿਨ ਦੁਨੀਆ ਭਰ ਤੋਂ ਲੋਕ ਇਸ ਦਿਨ ਹੁੰਦੇ ਸਰਕਾਰੀ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ, ਝੰਡੇ ਦੀ ਰਾਸ਼ਟਰੀ ਰਸਮ ਸਮੇਤ ਹੋਰ ਸਮੁੰਦਰ ‘ਚ ਹੁੰਦੀਆਂ ਕਲਾਬਾਜ਼ੀਆਂ ਦੇ ਲੁਤਫ਼ ਉਠਾਉਂਦੇ ਸਨ | ਉੱਥੇ ਅੱਜ ਦੇ ਦਿਨ 91 ਵਿਚੋਂ ਕਰੀਬ ਬੰਦ ਹੋਏ 48 ਮੈਟਰੋ ਰੇਲ ਸਟੇਸ਼ਨ ਅੱਗ ਦੀ ਭੇਟ ਚੜ੍ਹ ਗਏ | ਦੇਰ ਸ਼ਾਮ ਤੱਕ ਕਰੀਬ ਬਹੁਤੀ ਅਵਾਜਈ ਬੰਦ ਹੋ ਗਈ ਸੀ ਤੇ ਸਰਿਫ ਟੈਕਸੀ ਵਾਲੇ ਹੀ ਸੇਵਾ ਦੇ ਰਹੇ ਸਨ ਉਹ ਵੀ ਵੱਧ ਮੁੱਲ ਲੈ ਕੇ। ਹਸਪਤਾਲ ਵਿਭਾਗ ਮੁਤਾਬਿਕ ਅੱਜ ਦੇ ਚੱਲ ਰਹੇ ਹਿੰਸਕ ਦੌਰ ਵਿਚ 66 ਜ਼ਖ਼ਮੀ ਅਤੇ 2 ਗੰਭੀਰ ਹਾਲਤ ਵਿਚ ਹਨ ਜਿਨ੍ਹਾਂ ਵਿਚੋਂ ਪੁਲਿਸ ਵਲੋਂ ਅਸਲੀ ਫਾਇਰ ਰਾਹੀਂ 18 ਸਾਲਾਂ ਦਾ ਨੌਜਵਾਨ ਵਿਦਿਆਰਥੀ ਛਾਤੀ ‘ਚ ਗੋਲੀ ਲੱਗਣ ‘ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ | ਪ੍ਰਦਰਸ਼ਨਕਾਰੀਆਂ ਵਲੋਂ ਜਿੱਥੇ ਚੀਨ ਨਾਲ ਸਬੰਧਿਤ ਹਰ ਸਰਕਾਰੀ ਇਮਾਰਤ, ਬੈਂਕ, ਵਾਹਨ ਅਤੇ ਹੋਰ ਸਮੱਗਰੀ ਅੱਗ ਦੀ ਭੇਟ ਕਰਦਿਆਂ ਖੁੱਲ੍ਹ ਕੇ ਪੈਟਰੋਲ ਬੰਬਾਂ ਦੀ ਵਰਤੋਂ ਕੀਤੀ ਗਈ | ਉੱਥੇ ਪੁਲਿਸ ਵਲੋਂ ਅਸਲ ਅਤੇ ਰਬੜ ਬੁਲੇਟ, ਅੱਥਰੂ ਗੈਸ, ਪਾਣੀ ਦੀਆਂ ਬੌਛਾੜਾਂ ਸਮੇਤ ਭੀੜ ਨੂੰ ਖਿੰਡਾਉਣ ਦਾ ਹਰ ਹੀਲਾ ਵਰਤਿਆ ਗਿਆ | ਪੁਲਿਸ ਵਲੋਂ ਸਵੇਰ ਤੋਂ ਹੀ ਛਾਪੇ ਮਾਰ ਕੇ 48 ਥਾਵਾਂ ਤੋਂ 51 ਦੇ ਕਰੀਬ ਇਤਰਾਜ਼ਯੋਗ ਵਿਸਫ਼ੋਟਕ ਤਿਆਰ ਕਰਦਿਆਂ 17 ਤੋਂ 31 ਸਾਲ ਦੇ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ, ਜਿਨ੍ਹਾਂ ‘ਚ 2 ਮਹਿਲਾਵਾਂ ਵੀ ਸ਼ਾਮਿਲ ਹਨ |
ਹਾਂਗਕਾਂਗ ‘ਚ ਰਾਤ 11 ਵਜੇ ਤੋਂ ਬਾਅਦ ਵੀ ਹਾਲਤ ਅਤਿ ਗੰਭੀਰ ਬਣੇ ਹੋਏ ਹਨ | ਦੇਰ ਰਾਤ ਤੱਕ ਪੁਲੀਸ਼ ਨੇ 180 ਵਿਅਕਤੀ ਗਿਫਤਾਰ ਕੀਤੇ ਹਨ ਤੇ ਹਿਸਕ ਘਟਨਾਂ ਹਾਂਗਕਾਂਗ ਦੇ 13 ਵੱਖ ਵੱਖ ਥਾਵਾਂ ਤੇ ਹੋਣ ਦੀ ਸੂਚਨਾ ਹੈ। ਇੱਕ ਸਥਾਨਕ ਅੰਗਰੇਜ਼ੀ ਭਾਸ਼ਾ ਦੇ ਰੇਡੀਓ-ਟੈਲੀਵਿਜ਼ਨ ਹਾਂਗਕਾਂਗ (RTHK)ਨੇ ਮੁਜ਼ਾਹਰੇ ਦੌਰਾਨ ਆਪਣੇ ਇੱਕ ਪੱਤਰਕਾਰ ਦੇ ਜਖ਼ਮੀ ਹੋਣ ਤੋਂ ਬਾਅਦ ਸਾਰੇ ਮੁਜ਼ਾਹਰਾ ਕਵਰ ਕਰ ਰਹੇ ਪੱਤਰਕਾਰਾਂ ਨੂੰ ਵਾਪਿਸ ਬੁਲਾ ਲਿਆ ਹੈ।

ਅੱਧੀ ਰਾਤ ਵੇਲੇ ਹਾਂਗਕਾਂਗ ਮੁੱਖੀ ਨੇ ਪ੍ਰੈਸ ਵਾਰਤਾ ਕੀਤੀ ਤੇ ਤਾਜਾ ਹਾਲਾਤਾਂ ਖਾਸ ਕਰਕੇ ਪੁਲੀਸ ਵੱਲੋ ਚਲਾਈ ਗੋਲੀ ਨੂੰ ਜਾਇਜ ਅਤੇ ਕਾਨੂੰਨ ਅਨੁਸਾਰ ਸਹੀ ਠਹਿਰਾਇਆ।ਉਨਾਂ ਦੱਸਿਆ ਕਿ ਹਿੰਸਕ ਘਟਨਾਵਾਂ ਦੌਰਾਨ 25 ਪੁਲੀਸ ਵਾਲੇ ਜਖਮੀਂ ਹੋਏ। ਪੁਲੀਸ ਮੁੱਖੀ ਨੇ ਸੁਰੂ ਵਿਚ ਕਿਹਾ ਕਿ ਮੈਂ ਅੱਜ ਉਦਾਸ ਹਾਂ , ਚੀਨ ਦੇ 70 ਸਾਲਾ ਸਥਾਪਨਾ ਦੇ ਜਸ਼ਨਾਂ ਦੌਰਾਨ ਜੋ ਕੁਝ ਹਾਂਗਕਾਂਗ ਹੋ ਰਿਹਾ ੳਸ ਲਈ।