ਹਾਂਗਕਾਂਗ ਵਿਰੋਧੀ ਧਿਰ ਤੇ 4 ਲੈਜ਼ੀਕੋ ਮੈਬਰ ਬਰਖਾਸਤ

0
575

ਹਾਂਗਕਾਂਗ(ਪਚਬ): ਹਾਂਗਕਾਂਗ ਸਰਕਾਰ ਦੇ ਇੱਕ ਐਲਾਨ ਅਨੁਸਾਰ ਵਿਰੋਧੀ ਧਿਰ ਦੇ 4 ਲੈਜ਼ੀਕੋ ਮੈਬਰ (Alvin Yeung, Dennis Kwok, Kwok Ka-ki and Kenneth Leung) ਨੂੰ ਤੁਰੰਤ ਬਰਖਾਸਤ ਕਰਨ ਦਾ ਫੈਸਲਾ ਬੀਜਿੰਗ ਵਿਚ ਹੋਈ ਕੇਦਰੀ ਸਰਕਾਰ ਦੀ ਮੀਟਿੰਗ ਵਿਚ ਕੀਤਾ ਗਿਆ। ਇਨਾਂ ਤੇ ਹਾਂਗਕਾਂਗ ਦੇ ਸਵਿਧਾਨ ਨੂੰ ਨਾ ਮੰਨਣ ਤੇ ਚੀਨ ਦੀ ਸਰੱਖਿਆ ਵਿੱਰਧ ਕੰਮ ਕਰਨ ਜਿਹੇ ਦੋਸ ਲਾਏ ਹਨ।ਇਸ ਮੀਟਿੰਗ ਵਿਚ ਹਾਂਗਕਾਂਗ ਦੇ ਸਰਕਾਰੀ ਕਰਮਚਾਰੀਆਂ ਤੇ ਚੁਣੇ ਹੋਏ ਨੁਮਾਇਦਿਆ ਨੂੰ ਕਿਹਾ ਗਿਆ ਹੈ ਕਿ ਉਹ ਹਾਂਗਕਾਂਗ ਦੇ ਸਵਿਧਾਨ ਨੂੰ ਮੰਨਣ ਤੇ ਚੀਨੀ ਸਰਕਾਰ ਦੇ ਹਾਂਗਕਾਂਗ ਉਪਰ ਅਧਿਕਾਰ ਨੂੰ ਕਬੂਲਣ। ਉਹ ਦੇਸ਼ਭਗਤ ਬਣ ਤੇ ਹਾਂਗਕਾਂਗ ਅਤੇ ਚੀਨ ਦੀ ਤਰੱਕੀ ਲਈ ਕੰਮ ਕਰਨ। ਇਹ ਸੁਚਨਾ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਇਕ ਪ੍ਰੈਸ ਮਿਲਣੀ ਦੌਰਾਨ ਦਿੱਤੀ। ਉਨਾਂ ੁਕਿਹਾ ਕਿ ਇਹ ਫੈਸਲਾ ਕੇਦਰ ਸਰਕਾਰ ਦਾ ਹੈ ਤੇ ਇਸ ਨੂੰ ਸ਼ਦੇਸ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ।ਇਸੇ ਦੌਰਾਨ ਸਮੱਚੀ ਵਿਰੋਧੀ ਧਿਰ ਨੇ ਅਸਤੀਫੇ ਦੇਣ ਦਾ ਐਲਾਨ ਕੀਤਾ ਹੈ।