ਹਾਂਗਕਾਂਗ ਮੁੱਖੀ ਨੇ ਬੁਲਾਈ ਅਹਿਮ ਮੀਟਿੰਗ

0
990

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹਵਾਲਗੀ ਵਿਰੋਧੀ ਚੱਲ ਰਹੇ ਹਿੰਸਕ ਅਦੋਲਨ ਦੌਰਨਾ ਪਿਛਲੇ ਕੁਝ ਦਿਨਾਂ ਦੀ ਸ਼ਾਤੀ ਤੋਂ ਬਾਅਦ ਮੁੱਖੀ ਕੈਰੀ ਲੈਮ ਨੇ ਸ਼ਨਿਚਰਵਾਰ ਨੂੰ ਇਕ ਅਹਿਮ ਮੀਟਿੰਗ ਬੁਲਾਈ ਹੈ।ਇਸ ਮੀਟਿੰਗ ਲਈ ਵੱਖ ਵੱਖ ਵਰਗਾ ਤੋ ਲੋਕਾਂ ਨੂੰ ਬੁਲਾਇਆ ਗਿਆ ਜਿਨਾਂ ਵਿਚ ਕੁਝ ਸਾਬਕਾ ਸਰਕਾਰੀ ਅਧਿਕਾਰੀ, ਰਾਜਸੀ ਲੀਡਰ, ਇਕ ਅਹਿਮ ਚਰਚ ਦਾ ਮੁੱਖੀ ਤੇ ਇਕ ਯੂਨੀਵਰਸਿਟੀ ਦੇ ਹੈਡ ਸਾਮਲ ਹਨ। ਇਕ ਆਸ ਕੀਤੀ ਜਾ ਰਹੀ ਹੈ ਇਕ ਮੀਟਿੰਗ ਦੌਰਾਨ ਇਕ ਕਮੇਟੀ ਦਾ ਐਨਾਲ ਹੋ ਸਕਦਾ ਹੈ ਜੋ ਵੱਖ ਵੱਖ ਗਰੁਪਾਂ ਨਾਲ ਗੱਲਬਾਤ ਕਰੇਗਾ। ਇਸੇ ਦੌਰਾਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਵਿਚ ਸਰਕਾਰ ਵਿਰੋਧੀ ਲੋਕਾਂ ਨੂੰ ਸੱਦਾ ਦਿਤਾ ਜਾਣਾ ਚਾਹੀਦਾ ਸੀ ਤਾਂ ਜੋ ਉਹ ਵੀ ਆਪਣੀ ਰਾਏ ਰੱਖ ਸਕਦੇ।ਇਥੇ ਇਹ ਜਿਕਰਯੋਗ ਹੈ ਕਿ ਚੀਨ ਆਪਣੀ ਸਥਾਪਨਾ ਦੀ 70ਵੀਂ ਵਰੇਗੰਢ ਪਹਿਲੀ ਅਕਤੂਬਰ ਨੂੰ ਮਨਾ ਰਿਹਾ ਹੈ ਤੇ ਉਹ ਇਸ ਤੋ ਪਹਿਲਾਂ ਹਾਂਗਕਾਂਗ ਵਿਚ ਸ਼ਾਤੀ ਚਹੁਦਾ ਹੈ।