ਹਾਂਗਕਾਂਗ ਦੇ ਅਮੀਰ ਬਦੇਸ਼ਾਂ ਵੱਲ ਚਾਲੇ ਪਾਉਣ ਲੱਗੇ

0
1361

ਹਾਂਗਕਾਂਗ(ਪਚਬ): ਹਾਂਗਕਾਂਗ ‘ਚ ਗਰਮੀਆਂ ਦੇ ਦਿਨਾਂ ‘ਚ ਸ਼ੁਰੂ ਹੋਇਆ ਵਿਧ੍ਰੋਹ ਪੱਤਝੜ ਦੇ ਮੌਸਮ ‘ਚ ਦਾਖਲ ਹੋ ਚੁੱਕਿਆ ਹੈ ਪਰ ਇਸ ਦੇ ਸਮਝੌਤੇ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ। ਚੀਨ ਦੇ ਇਸ ਵਿਸ਼ੇਸ਼ ਪ੍ਰਸ਼ਾਸਿਤ ਖੇਤਰ ‘ਚ ਭਵਿੱਖ ‘ਚ ਵੀ ਸ਼ਾਂਤੀ ਬਹਾਲੀ ਦੀ ਗੁਜਾਇੰਸ਼ ਨਾ ਦੇਖ ਕਈ ਸਥਾਨਕ ਵਿਦੇਸ਼ਾਂ ‘ਚ ਵਸਣ ਦੀ ਸੰਭਾਵਨਾ ਭਾਲਣ ਲੱਗੇ ਹਨ। ਇਹੀ ਕਾਰਨ ਹੈ ਕਿ ਦੂਜੇ ਦੇਸ਼ਾਂ ‘ਚ ਜਾਨ ਦੀ ਇਜਾਜ਼ਤ ਮੰਗਣ ਵਾਲੇ ਬਿਨੈਕਾਰਾਂ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਪਾਸਪੋਰਟ ਨਾਲ ਸਬੰਧਿਤ ਕਾਗਜ਼ੀ ਕਾਰਵਾਈ ‘ਚ, ਸਥਾਨਕ ਲੋਕਾਂ, ਮਾਇਗ੍ਰੇਸ਼ਨ ਏਜੰਟਸ ਅਤੇ ਦੁਨੀਆ ਭਰ ਦੇ ਰੀਅਲ ਅਸਟੇਟ ਬ੍ਰੋਕਰਸ ਦੇ ਨਾਲ ਕੀਤੇ ਗਏ ਇੰਟਰਵਿਊ ‘ਚ ਸੰਕੇਤ ਮਿਲ ਰਹੇ ਨਹ ਕਿ ਹਾਂਗਕਾਂਗ ‘ਚੋਂ ਇਨਸਾਨਾਂ ਅਤ ਪੂੰਜੀ ਦਾ ਪਲਾਇਨ ਵਧਣ ਵਾਲਾ ਹੈ। ਹਾਂਗਕਾਂਗ ‘ਚ ਜਿਨਾਂ ‘ਤੇ ਮੁਕੱਦਮਾ ਚੱਲ ਰਿਹਾ ਹੈ, ਉਨ੍ਹਾਂ ਦਾ ਚੀਨ ਹਵਾਲੇ ਕੀਤੇ ਾਣ ਦਾ ਪ੍ਰਾਵਧਾਨ ਕੀਤਾ ਗਿਆ ਤਾਂ ਪੂਰਾ ਹਾਂਗਕਾਂਗ ਇਸ ਦੇ ਵਿਰੋਧ ‘ਚ ਖੜ੍ਹਾ ਹੋਇਆ। ਚੀਨ ਖਿਲਾਫ ਵਿਧ੍ਰੋਹ ਪਿਛਲੇ 3 ਮਹੀਨਿਆਂ ਤੋਂ ਸ਼ਾਂਤ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਉਥੇ ਚੀਨ ਆਪਣੇ ਦਮਨਕਾਰੀ ਕਾਰਵਾਈਆਂ ਨੂੰ ਲਗਾਤਾਰ ਸਖਤ ਕਰਦਾ ਜਾ ਰਿਹਾ ਹੈ। ਦਮਨ ਅਤੇ ਨਿਰਾਸ਼ਾ ਦੇ ਇਸ ਮਾਹੌਲ ‘ਚ ਕਈ ਹਾਂਗਕਾਂਗ ਵਾਸੀ ਹੁਣ ਪਲਾਇਨ ਕਰਨ ਨੂੰ ਮਜ਼ਬੂਰ ਹਨ। ਇਹੀ ਕਾਰਨ ਹੈ ਕਿ ਇਥੇ ਇਮੀਗ੍ਰੇਸ਼ਨ ਸੈਮੀਨਾਰਾਂ ‘ਚ ਭੀੜ ਵਧਣ ਲੱਗੀ ਹੈ।

 ਮਲੇਸ਼ੀਆ, ਆਸਟ੍ਰੇਲੀਆ ਅਤੇ ਤਾਇਵਾਨ ‘ਚ ਸਬੰਧਿਤ ਵਿਭਾਗ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਇਥੇ ਵੱਸਣ ਨੂੰ ਲੈ ਕੇ ਪੁੱਛਗਿਛ ਵਧ ਰਹੀ ਹੈ। ਉਥੇ ਮੇਲਬੌਰਨ ਤੋਂ ਲੈ ਕੇ ਵੈਨਕੂਵਰ ਤੱਕ ਪ੍ਰਾਪਰਟੀ ਏਜੰਟਸ ਦੇ ਫੋਨ ਵੀ ਲਗਾਤਾਰ ਵੱਜ ਰਹੇ ਹਨ। ਇਕ ਨਿਵੇਸ਼ਕ ਨੇ ਆਖਿਆ ਕਿ ਹਾਂਗਕਾਂਗ ‘ਚ ਕਈ ਤਰ੍ਹਾਂ ਦੀਆਂ ਅਨਿਸ਼ਚਿਤਤਾਵਾਂ ਹਨ। 40-50 ਸਾਲ ਦੀ ਉਮਰ ਦੇ ਲੋਕ ਆਪਣੇ ਬੱਚਿਆਂ ਦੇ ਭਵਿੱਖ ਦੇ ਪ੍ਰਤੀ ਚਿੰਤਤ ਹਨ। ਉਨ੍ਹਾਂ ਆਖਿਆ ਕਿ ਅਸੀਂ ਵਿਕਲਪ ਦੇ ਤੌਰ ‘ਤੇ ਇਕ ਅਸਥਾਈ ਨਿਵਾਸ ਚਾਹੁੰਦੇ ਹਾਂ।

ਵਕੀਲਾਂ ਅਤੇ ਬੈਂਕਰਾਂ ਨੇ ਜੂਨ ਮਹੀਨੇ ‘ਚ ਆਖਾ ਸੀ ਕਿ ਹਾਂਗਕਾਂਗ ਦੇ ਅਮੀਰ ਲੋਕ ਆਪਣੇ ਜਾਇਦਾਦ ਸਿੰਗਾਪੁਰ ਜਿਹੇ ਦੇਸ਼ਾਂ ‘ਚ ਸ਼ਿਫਟ ਕਰ ਰਹੇ ਹਨ। ਹੁਣ ਮਾਇਗ੍ਰੇਸ਼ਨ ਏਜੰਟਸ ਦਾ ਆਖਣਾ ਹੈ ਕਿ ਮੱਧ ਵਰਗੀ ਪਰਿਵਾਰ ਵੀ ਦੇਸ਼ ਤੋਂ ਬਾਹਰ ਨਿਵਾਸ ਦੇ ਸਸਤੇ ਵਿਕਲਪ ਦੀ ਭਾਲ ਕਰ ਰਹੇ ਹਨ। ਹਾਂਗਕਾਂਗ ‘ਚ ਯੂਨੀ ਇਮੀਗ੍ਰੇਸ਼ਨ ਕੰਸਲਟੰਸੀ ਦੇ ਸੈਲਸ ਡਾਇਰੈਕਟਰ ਪੇਗੀ ਲਾਓ ਦੱਸਦੇ ਹਨ ਕਿ ਇਨ੍ਹਾਂ ਦੀ ਗਿਣਤੀ ਹਾਲ ਦੇ ਸਾਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ, 2014 ਤੋਂ ਵੀ ਜ਼ਿਆਦਾ। ਉਨ੍ਹਾਂ ਦੇ ਕੋਲ ਜੂਨ ‘ਚ ਵਿਰੋਧ-ਪ੍ਰਦਰਸ਼ਨ ਸ਼ੁਰੂ ਹੋਣ ਤੋਂ ਹੁਣ ਤੱਕ ਪਲਾਇਨ ਨੂੰ ਲੈ ਕੇ ਪੁੱਛਗਿਛ ‘ਚ 7 ਗੁਣਾ ਵਾਧਾ ਹੋਇਆ ਹੈ।