ਮੇਲਿਆਂ ‘ਚ ਵਿਕ ਰਹੇ ਪਰਮਾਣੂ ਬੰਬ, ਏਕੇ-47, ਰਾਕੇਟ ਲਾਂਚਰ??

0
742

ਇਸਲਾਮਾਬਾਦ : ਖ਼ਸਤਾਹਾਲ ਪਾਕਿਸਤਾਨ ‘ਚ ਇਨ੍ਹੀਂ ਦਿਨੀਂ ਗਧਿਆਂ ਦਾ ਮੇਲਾ ਲੱਗਿਆ ਹੋਇਆ ਹੈ। ਇਹ ਮੇਲਾ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਗਧਿਆਂ ਦੇ ਨਾਂ ਖ਼ਤਰਨਾਕ ਕਿਸਮ ਦੇ ਬੰਬਾਂ ਅਤੇ ਹਿੰਦੂ ਮੁਸਲਿਮ ਦੇ ਕਈ ਪ੍ਰਸਿੱਧਹਸਤੀਆਂ ਦੇ ਨਾਂਵਾਂ ‘ਤੇ ਰੱਖੇ ਗਏ ਹਨ। ਇਹ ਮੇਲਾ ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਤੋਂ 65 ਕਿਲੋਮੀਟਰ ਦੂਰ ਬਾਦਿਨ ਜ਼ਿਲ੍ਹੇ ‘ਚ ਲੱਗਿਆ ਹੋਇਆ ਹੈ। ਹਰਸਾਲ ਇਹ ਮੇਲਾ ਦੇਸ਼ ਲੱਗਦਾ ਹੈ। ਮੇਲੇ ‘ਚ ਹਿੱਸਾ ਲੈਣ ਲਈ ਕਰਾਚੀ, ਬਾਦਿਨ ਸਮੇਤ ਪਾਕਿਸਤਾਨ ਦੇ ਕਈ ਜ਼ਿਲ੍ਹਿਆਂ ਤੋਂ ਵਪਾਰੀ ਪਹੁੰਚਦੇ ਹਨ।

ਇਹ ਪੂਰਾ ਮੇਲਾ ਕਰੀਬ 4 ਏਕੜ ਇਲਾਕੇ ‘ਚ ਲੱਗਿਆ ਹੈ। ਕੁਝ ਗਾਹਕਾਂ ਦੀ ਸ਼ਿਕਾਇਤ ਹੈ ਕਿ ਵੱਡੇ ਸ਼ਹਿਰਾਂ ਤੋਂ ਦੂਰੀ ਹੋਣ ਕਾਰਨ ਉਨ੍ਹਾਂ ਨੂੰ ਇੱਥੇ ਆਉਣ ‘ਚ ਪਰੇਸ਼ਾਨੀ ਹੋਈ। ਮੇਲੇ ‘ਚ ਗਧਿਆਂ ਦਾ ਨਾਂ ਰਾਕੇਟ ਲਾਂਚਰ, ਪਰਮਾਣੂ ਬੰਬ, ਏਕੇ-47 ਰੱਖਿਆ ਗਿਆ ਹੈ। ਇੰਨਾ ਹੀ ਨਹੀਂ, ਕੁਝ ਗਧਿਆਂ ਦੇ ਨਾਂ ਤਾਂ ਮਾਧੁਰੀ, ਸ਼ੀਲਾ, ਦਿਲ ਪਸੰਦ ਰੱਖੇ ਗਏ ਹਨ। ਗਧਿਆਂ ਦੇ ਨਾਂ ਮੇਲੇ ‘ਚ ਪਹੁੰਚੇ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਇਹ ਪੂਰਾ ਮੇਲਾ ਕਰੀਬ 4 ਏਕੜ ‘ਚ ਲੱਗਿਆ ਹੈ।

ਦੋ ਲੱਖ ਰੁਪਏ ਤਕ ਦੀ ਗਧਿਆਂ ਦੀ ਕੀਮਤ
ਇਨ੍ਹਾਂ ਗਧਿਆਂ ਦੇ ਰੰਗ ਵੀ ਵੱਖ-ਵੱਖ ਹਨ। ਕੁਝ ਸਫ਼ੈਦ, ਕੁਝ ਗ੍ਰੇ ਅਤੇ ਕੁਝ ਭੂਰੇਅਤੇ ਕਾਲੇ ਰੰਗ ਦੇ ਗਧੇ ਹਨ। ਇਨ੍ਹਾਂ ‘ਚ ਗਧੀਆਂ ਵੀ ਵਿਕ ਰਹੀਆਂ ਹਨ। ਇਹ ਗਧੇ ਆਮ ਤੌਰ ‘ਤੇ ਲਾਸੀ, ਲਾਰੀ, ਈਰਾਨੀ ਅਤੇ ਥਾਰੀ ਪ੍ਰਜਾਤੀ ਦੇ ਹਨ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਗਧਿਆਂ ਦੀ ਕੀਮਤ 20 ਹਜ਼ਾਰ ਰੁਪਏ ਤੋਂ ਲੈ ਕੇ ਦੋ ਲੱਖ ਰੁਪਏ ਤਕ ਹੈ। ਹਾਲਾਂਕਿ, ਗਧਿਆਂ ਦੀ ਕੀਮਤ ਜ਼ਿਆਦਾ ਹੋਣ ਅਤੇ ਅਰਥ-ਵਿਵਸਥਾ ਦੇ ਖ਼ਸਤਾਹਾਲ ਹੋਣ ਨਾਲ ਇਸ ਵਾਰ ਖਰੀਦਦਾਰ ਘੱਟ ਆ ਰਹੇ ਹਨ।

ਪਿਛਲੇ ਕਰੀਬ 70 ਸਾਲਾਂ ਤੋਂ ਇਹ ਮੇਲਾ ਲੱਗਦਾ ਆ ਰਿਹਾ ਹੈ। ਦੱਸ ਦੇਈਏ ਕਿ ਪਾਕਿਸਤਾਨ ‘ਚ ਗਧਿਆਂ ਦੀ ਗਿਣਤੀ ਕਾਫ਼ੀ ਹੈ। ਪਾਕਿਸਤਾਨ ਦੇ ਜ਼ਿਆਦਾਤਰ ਗਧੇ ਵੇਚੇ ਜਾਂਦੇ ਹਨ। ਇਸ ਦੇ ਜ਼ਰੀਏ ਪਾਕਿਸਤਾਨ ਵਿਦੇਸ਼ੀ ਕਰੰਸੀ ਹਾਸਲ ਕਰਦਾ ਹੈ। ਉਂਜ ਵੀ ਪਾਕਿਸਤਾਨ ਨੇ ਚੀਨ ਤੋਂ ਵੱਡੀ ਮਾਤਰਾ ‘ਚ ਕਰਜ਼ਾ ਲੈ ਰੱਖਿਆ ਹੈ। ਕਰਜ਼ਾ ਚੁਕਾਉਣ ‘ਚ ਇਹ ਗਧੇ ਪਾਕਿਸਤਾਨ ਦੇ ਸਹਾਇਕ ਸਿੱਧ ਹੁੰਦੇ ਹਨ। ਚੀਨ ‘ਚ ਗਧਿਆਂ ਤੋਂ ਰਵਾਇਤੀ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਗਧੇ ਦੀ ਚਮੜੀ ਤੋਂ ਬਣੇ ਜਿਲੇਟਿਨ ਨੂੰ ਲੰਮੇ ਸਮੇਂ ਤੋਂ ਚੀਨ ‘ਚ ਔਸ਼ਧੀ ਗੁਣ ਮੰਨਿਆ ਜਾਂਦਾ ਹੈ। ਰਵਾਇਤੀ ਤੌਰ ‘ਤੇ ਖੂਨ ਦੇ ਪੋਸ਼ਣ ਅਤੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਵਧਾਉਣ ਲਈ ਗਧਿਆਂ ਦੀ ਵਰਤੋਂ ਹੁੰਦੀ ਹੈ।

ਚੀਨ ਨੂੰ ਵੇਚੇ ਜਾਂਦੇ ਹਨ ਗਧੇ
ਇਸ ਤੋਂ ਇਲਾਵਾ ਚੀਨ ‘ਚ ਗਧੇ ਦੇ ਮਾਸ ਦੀ ਮੰਗ ਵੀ ਕਾਫੀ ਹੈ। ਹਾਲਾਂਕਿ ਗਧਿਆਂ ਦੀ ਆਬਾਦੀ ਦੇ ਮਾਮਲੇ ‘ਚ ਚੀਨ ਪਹਿਲੇ ਨੰਬਰ ‘ਤੇ ਹੈ। ਗਧਿਆਂ ਦੀ ਆਬਾਦੀ ‘ਚ ਪਾਕਿਸਤਾਨ ਪੂਰੀ ਦੁਨੀਆ ‘ਚ ਤੀਜੇ ਨੰਬਰ ‘ਤੇ ਹੈ। ਪਾਕਿਸਤਾਨ ‘ਚ ਗਧਿਆਂ ਦੀ ਆਬਾਦੀ ਕਰੀਬ 50 ਲੱਖ ਹੈ। ਭਾਰੀ ਮੰਗ ਅਤੇ ਉਤਪਾਦਨ ਕਾਰਨ ਪਿਛਲੇ ਕਈ ਸਾਲਾਂ ਤੋਂ ਚੀਨ ਨੂੰ ਗਧਿਆਂ ਲਈ ਪਾਕਿਸਤਾਨ ਵੱਖ ਰੁਖ ਕਰਨਾ ਪਿਆ ਹੈ। ਇੰਨਾ ਹੀ ਨਹੀਂ, ਗਧਿਆਂ ਦੇ ਵਿਕਾਸ ਲਈ ਚੀਨ ਪਾਕਿਸਤਾਨ ਦੇ ਖ਼ੈਬਰ ਪਖਤੂਨਵਾ ਸੂਬੇ ‘ਚ ਗਧਿਆਂ ਦੇ ਪ੍ਰਜਣਨ ਲਈ ਨਿਵੇਸ਼ ਕਰੇਗਾ। ਇੱਥੇ ਪਾਕਿਸਤਾਨ ‘ਚ ਗਧਾ ਵਿਕਾਸ ਕੇਂਦਰ ਬਣਾਇਆ ਜਾਵੇਗਾ।

ਇਸ ਲਈ ਚੀਨ 3 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇੱਥੇ ਗਧਿਆਂ ਲਈ ਪਾਕਿਸਤਾਨ ‘ਚ ਆਪਣੀ ਤਰ੍ਹਾਂ ਦਾ ਪਹਿਲਾ ਖੇਤ ਵਿਕਸਿਤ ਕਰੇਗਾ। ਇਸ ਤੋਂ ਇਲਾਵਾ ਵਿਦੇਸ਼ੀ ਹਿੱਸੇਦਾਰੀ ਦੇ ਨਾਲ ਡੇਰਾ ਇਸਮਾਈਲ ਖ਼ਾਂ ਅਤੇ ਮਨਸੇਹਰਾ ‘ਚ ਦੋ ਗਧਾ ਫਾਰਮ ਸਥਾਪਿਤ ਕੀਤੇ ਜਾ ਰਹੇ ਹਨ। ਰਿਪੋਰਟਾਂ ਅਨੁਸਾਰ, ਪਹਿਲੇ ਤਿੰਨ ਸਾਲਾਂ ‘ਚ ਪਾਕਿਸਤਾਨ ਦੀ ਯੋਜਨਾ 80 ਹਜ਼ਾਰ ਗਧਿਆਂ ਦੀ ਦਰਾਮਦ ਕਰਨ ਦੀ ਯੋਜਨਾ ਹੈ।