ਹਾਂਗਕਾਂਗ ‘ਚ ਨੌਜਵਾਨਾਂ ਵਲੋਂ ਬਜ਼ੁਰਗ ਦੇਖਭਾਲ ਦਿਵਸ ਮਨਾਇਆ

0
603

ਹਾਂਗਕਾਂਗ  (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਕਾਰਜਸ਼ੀਲ  ਸੰਸਥਾ ‘ਰੇਸੀਅਲ ਇੰਟੈਗਰੇਸ਼ਨ ਐਜੂਕੇਸ਼ਨ ਐਾਡ ਵੈੱਲਫੇਅਰ ਐਸੋਸੀਏਸ਼ਨ’ ਵਲੋਂ ਨੌਜਵਾਨਾਂ ਦੇ ਸਹਿਯੋਗ ਨਾਲ 2 ਦਿਨਾ ਬਜ਼ੁਰਗ ਦੇਖਭਾਲ ਦਿਵਸ ਮਨਾਇਆ ਗਿਆ | ਇਸ ਦੌਰਾਨ ਨੌਜਵਾਨਾਂ ਵਲੋਂ ਬਜ਼ੁਰਗਾਂ ਨਾਲ ਸਨੇਹ ਭਰੀਆਂ ਗੱਲਾਂ ਕਰਨ ਦੇ ਨਾਲ ਉਨ੍ਹਾਂ ਨੂੰ ਵਿਚਾਰ-ਵਟਾਂਦਰੇ ਦਾ ਮੌਕਾ ਦਿੱਤਾ ਅਤੇ ਆਪਸੀ ਗੱਲਬਾਤ ਰਾਹੀਂ ਬਜ਼ੁਰਗਾਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਦਾ ਸੁਚਾਰੂ ਯਤਨ ਕੀਤਾ ਗਿਆ | ਇਸ ਮੌਕੇ ਬਜ਼ੁਰਗਾਂ ਨੂੰ ਖਾਣਾ ਵੰਡਿਆ ਗਿਆ ਅਤੇ ਉਨ੍ਹਾਂ ਵਿਚ ਪਿਆਰ ਦੀਆਂ ਭਾਵਨਾਵਾਂ ਉਜਾਗਰ ਕਰਨ ਲਈ ਬਜ਼ੁਰਗਾਂ ਤੋਂ ਬੱਚਿਆਂ ਨੂੰ ਖਿਡੌਣੇ ਵੰਡਵਾਏ ਗਏ | ਇਸ ਸਾਰੇ ਕਾਰਜ ਵਿਚ ਉਪਰੋਕਤ ਸੰਸਥਾ ਦੇ ਡਾਇਰੈਕਟਰ ਬਲਜਿੰਦਰ ਸਿੰਘ ਪੱਟੀ ਜਿੰਮੀ, ਮਿ. ਟੈਗ, ਮਿ: ਐਾਡੀ, ਮਿਸ ਵਿੱਕੀ ਕੌਕ, ਗਿਆਨੀ ਕਰਨਬੀਰ ਸਿੰਘ, ਪਰਮਿੰਦਰ ਕੌਰ, ਸੁਰਜੀਤ ਸਿੰਘ ਅਤੇ ਨਵੀਨ ਸਮੇਤ ਨੌਜਵਾਨਾਂ ਅਤੇ ਬੱਚਿਆਂ ਵਲੋਂ ਉਤਸ਼ਾਹਜਨਕ ਯੋਗਦਾਨ ਪਾਇਆ ਗਿਆ |