ਹਾਂਗਕਾਂਗ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਭਾਰੀ ਕਮੀ

0
591

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਚੱਲ ਰਹੇ ਹਵਾਲਗੀ ਬਿੱਲ ਵਿਰੋਧੀ ਅਦੋਨਲ ਦਾ ਸਭ ਤੋ ਵੱਧ ਅਸਰ ਇਥੇ ਆਉਣ ਵਾਲੇ ਸੈਲਾਨੀਆਂ ਤੇ ਪਿਆ ਹੈ। ਟਰੈਵਲ ਇੰਡਸਟਰੀ ਕੌਸਲ ਦੇ ਚੇਅਰਮੈਨ ਦੇ ਦੱਸਿਆ ਕਿ ਨੇੜੈ ਦੇ ਦੇਸ਼ਾਂ ਵਿਚੋਂ ਆਉਣ ਵਾਲੇ ਟੂਰ ਗਰੁਪਾਂ ਵਿਚੋ 30-50% ਨੇ ਆਪਣੇ ਟੂਰ ਕੈਸਲ ਕਰ ਦਿਤੇ ਹਨ।ਇਸ ਕਾਰਨ ਬਹੁਤ ਸਾਰੇ ਟੂਰ ਗਾਰਿਡਾਂ ਤੇ ਟਰੈਵਲ ਏਸੀਆਂ ਵਿਚ ਕੰਮ ਕਰਦੇ ਸਟਾਫ ਲਈ ਕੋਈ ਕੰਮ ਨਹੀ ਹੈ।ਉਨਾਂ ਨੇ ਹਾਂਗਕਾਂਗ ਮੁੱਖ ਨੂੰ ਬੇਨਤੀ ਕੀਤੀ ਕਿ ਇਸ ਟੂਰਸਿਟ ਇਡਸਟਰੀ ਨੂੰ ਵਿਸੇਸ਼ ਛੋਟਾਂ ਦਿੰਤੀਆਂ ਜਾਣ ਤੇ ਇਸ ਮਾੜੇ ਵਕਤ ਦਾ ਜਲਦ ਹੱਲ ਲੱਭਿਆ ਜਾਵੇ। ਇਸ ਇਡਸਟਰੀ ਨਾਲ ਜੁੜੇ ਬਹੁਤ ਸਾਰੇ ਪੰਜਾਬੀ ਵੀ ਆਰਥਤ ਮੰਦੀ ਝੱਲ ਰਹੇ ਹਨ ਜਿਨਾਂ ਵਿਚੋ ਬਹੁ-ਗਿਣਤੀ ਗੈਸਟ ਹਾਉਸ ਮਾਲਕਾਂ ਦੀ ਹੇੈ। ਭਾਰਤ ਤੋ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਵੀ ਭਾਰੀ ਕਮੀ ਆਈ ਹੈ। ਇਸ ਕਾਰਨ ਕੁਝ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਹੈ ਕਿ ਜੋ ਭਾਰਤ ਜਾਣ ਲਈ ਹਵਾਈ ਟਿਕਟਾਂ ਦੀਆਂ ਕੀਮਤਾਂ ਵਿਚ ਕਮੀ ਆਈ ਹੈ।
ਇਸੇ ਦੌਰਾਨ ਅਮਰੀਕਾ ਸਮੇਤ ਕੁਝ ਦੇਸ਼ਾ ਨੇ ਆਪਣੀ ਨਾਗਰਿਕਾਂ ਨੂੰ ਹਾਂਗਕਾਂਗ ਜਾਣ ਸਮੇਂ ਸਾਵਧਾਨ ਰਹਿਣ ਲਈ ਕਿਹਾ ਹੈ।