ਸਾਡੇ ਸੰਜਮ ਨੂੰ ਕਮਜੋਰੀ ਨਾ ਸਮਝਣ ਬਿੱਲ ਵਿਰੋਧੀ: ਚੀਨੀ ਸਰਕਾਰ

0
658

ਹਾਂਗਕਾਂਗ(ਪਚਬ): ਬੀਤੇ ਕੱਲ ਹਾਂਗਕਾਂਗ ਵਿਚ ਹੋਈ ਵੱਡੀ ਹੜਤਾਲ ਤੇ ਹਿੰਸਕ ਵਿਖਾਵਿਆ ਤੋਂ ਬਾਅਦ ਹਾਂਗਕਾਂਗ ਸਬੰਧੀ ਚੀਨੀ ਕਮੇਟੀ ਨੇ ਇਕ ਪ੍ਰੈਸ ਮਿਲਣੀ ਕੀਤੀ।ਇਸ ਦੌਰਾਨ ਉਨਾਂ ਸਪਸਟ ਕੀਤਾ ਕਿ ਉਹ ਹਾਂਗਕਾਂਗ ਮੁਖੀ ਤੇ ਹਾਂਗਕਾਂਗ ਪੁਲੀਸ ਦੇ ਨਾਲ ਹਨ ਤੇ ਵਿਸ਼ਵਾਸ਼ ਹੈ ਕਿ ਉਹ ਹਾਂਗਕਾਂਗ ਦੇ ਬਿੱਲ ਵਿਰੋਧੀਆਂ ਨੂੰ ਕਾਬੂ ਕਰ ਲੈਣਗੇ। ਉਨਾਂ ਇਹ ਵੀ ਕਿਹਾ ਕਿ ਬਿੱਲ ਵਿਰੋਧੀ ਸਾਡੇ ਸੰਜਮ ਨੂੰ ਸਾਡੀ ਕਮਜੋਰੀ ਨਾ ਸਮਝਣ। ਚੀਨੀ ਫੌਜ ਨੂੰ ਹਾਂਗਕਾਂਗ ਵਿਚ ਭੇਜਣ ਤੋ ਇਕ ਵਾਰ ਫਿਰ ਉਨਾਂ ਇਨਕਾਰ ਕੀਤਾ ਤੇ ਕਿਹਾ ਕਿ ਨੈਸਨਲ ਐਜੂਕੇਸ਼ਨ ਜਰੂਰੀ ਹੈ ਇਸ ਦੀ ਘਾਟ ਕਾਰਨ ਹੀ ਹਾਂਗਕਾਂਗ ਦੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਕਮੀ ਹੈ।ਬੁਲਾਰੇ ਨੇ ਇਕ ਵਾਰ ਫਿਰ ਬਾਹਰੀ ਤਾਕਤਾਂ ਨੂੰ ਸਾਵਧਾਨ ਕੀਤਾ ਕਿ ਉਹ ਹਾਂਗਕਾਂਗ ਦੇ ਮਸਲਿਆਂ ਤੋ ਦੂਰ ਰਹਿਣ, ਖਾਸ ਕਰਕੇ ਤਾਇਵਾਨ ਅਤੇ ਅਮਰੀਕਾ ਦਾ ਨਾਮ ਲਿਆ। ਬਿੱਲ ਵਿਰੋਧੀਆਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਉਹਨਾਂ ਕਿਹਾ ਕਿ ੳਹ ਅੱਗ ਨਾਲ ਖੇਡ ਰਹੇ ਹਨ ਤੇ ਭਵਿੱਖ ਵਿਚ ਉਨਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਪਵੇਗੀ॥