ਹਾਂਗਕਾਂਗ ‘ਚ ਕਿਸਾਨ ਅੰਦੋਲਨ ਦੀ ਹਮਾਇਤ ‘ਚ ਲਗਾਤਾਰ ਪ੍ਰਦਰਸ਼ਨ ਅਤੇ ਦਸਤਖ਼ਤੀ ਮੁਹਿੰਮ

0
432

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਜੰਮਪਲ ਨੌਜਵਾਨਾਂ ਵਲੋਂ ਦਿੱਲੀ ‘ਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ‘ਚ ਹਾਂਗਕਾਂਗ ਦੇ ਵੱਖੋ-ਵੱਖ ਇਲਾਕਿਆਂ ‘ਚ ਵਿਰੋਧ ਪ੍ਰਦਰਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ | ਨੌਜਵਾਨਾਂ ਵਲੋਂ ਹਾਂਗਕਾਂਗ ਦੇ ਚੁੰਗ-ਕਵਾਨ-ਓ ਇਲਾਕੇ ‘ਚ ਹੱਥਾਂ ‘ਚ ਕਿਸਾਨ ਹਿਤੈਸ਼ੀ ਸਲੋਗਨ ਲਿਖੇ ਬੈਨਰ ਲਹਿਰਾ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ਤੋਂ ਇਲਾਵਾ ਤੁੰਗ-ਚੁੰਗ, ਚਿਮਚਾਸੂਈ ਅਤੇ ਥਿਨ ਸੂਈ ਵਾਈ ਵਿਖੇ ਵੀ ਅਜਿਹੇ ਪ੍ਰਦਰਸ਼ਨ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ | ਇਸ ਤੋਂ ਇਲਾਵਾ ਨੌਜਵਾਨਾਂ ਵਲੋਂ ਹਾਂਗਕਾਂਗ ਦੇ ਵੱਖ ਵੱਖ ਇਲਾਕਿਆਂ ‘ਚ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ‘ਚ ਲਗਾਤਾਰ 6 ਦਿਨਾਂ ਤੋਂ ਦਸਤਖ਼ਤੀ ਮੁਹਿੰਮ ਜਾਰੀ ਰੱਖੀ ਗਈ ਹੈ | ਜਿਸਦਾ ਹਾਂਗਕਾਂਗ ਵਸਦੇ ਹਰ ਭਾਈਚਾਰੇ ਵਲੋਂ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ | ਗੁਰਦੁਆਰਾ ਖ਼ਾਲਸਾ ਦੀਵਾਨ ਵਲੋਂ ਉਪਰੋਕਤ ਮੁਹਿੰਮਾਂ ਚਲਾਉਣ ਵਾਲੇ ਨੌਜਵਾਨਾਂ ਦੇ ਨਾਂਅ ਪ੍ਰਸੰਸਾ ਪੱਤਰ ਜਾਰੀ ਕਰਕੇ ਸ਼ਲਾਘਾ ਅਤੇ ਹੌਸਲਾ ਅਫ਼ਜਾਈ ਕੀਤੀ ਗਈ ਹੈ |