ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਨੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ

0
608

ਹਾਂਗਕਾਂਗ, (ਜੰਗ ਬਹਾਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਵਲੋਂ ਉੱਚ ਵਿੱਦਿਆ ਪ੍ਰਾਪਤੀ ਲਈ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ 16 ਵਿਦਿਆਰਥੀਆਂ ਨੂੰ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ 10 ਹਜ਼ਾਰ ਹਾਂਗਕਾਂਗ ਡਾਲਰ (ਹਰੇਕ) ਦੇ ਵਜ਼ੀਫ਼ਿਆਂ ਦੀ ਵੰਡ ਕੀਤੀ ਗਈ | ਟਰੱਸਟ ਵਲੋਂ ਹੁਣ ਤੱਕ 150 ਦੇ ਕਰੀਬ ਵਿਦਿਆਰਥੀਆਂ ਨੂੰ ਉਕਤ ਵਜ਼ੀਫ਼ਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ | ਇਸ ਮੌਕੇ ਹੈੱਡਗ੍ਰੰਥੀ ਗਿਆਨੀ ਦਲਜੀਤ ਸਿੰਘ, ਉੱਘੇ ਵਪਾਰੀ ਹੈਰੀ ਬੰਗਾ, ਸ੍ਰੀਮਤੀ ਰਾਨੂੰ ਵਾਸਨ, ਪ੍ਰਧਾਨ ਭਗਤ ਸਿੰਘ, ਸਕੱਤਰ ਜਗਰੂਪ ਸਿੰਘ ਸੰਗਤਪੁਰਾ, ਗੁਲਬੀਰ ਸਿੰਘ ਬਤਰਾ ਅਤੇ ਸ਼ਰਨਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |