‘ਸਿੱਖ ਸਾਖੀ ਵਰਚੂਅਲ ਰਿਐਲਿਟੀ ਕੰਪੀਟਿਸ਼ਨ’ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ

0
595

ਹਾਂਗਕਾਂਗ ,ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ ਵਲੋਂ ਬੱਚਿਆਂ ਵਿਚ ਧਰਮ ਪ੍ਰਚਾਰ ਦੇ ਮਕਸਦ ਤਹਿਤ ਕਰਵਾਏ ਗਏ ‘ਸਿੱਖ ਸਾਖੀ ਵਰਚੂਅਲ ਰਿਐਲਿਟੀ ਕੰਪੀਟਿਸ਼ਨ’ ਦੇ ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ | ਇਸ ਵਿਚ ਪਹਿਲਾ ਇਨਾਮ ਪ੍ਰਾਪਤ ਕਰਨ ਵਾਲੇ ਦੋ ਵਿਜੇਤਾ ਖੁਸ਼ਦੀਪ ਕੌਰ ਸਰਾਓ ਅਤੇ ਮਹਿਕਪ੍ਰੀਤ ਕੌਰ ਸਰਾਓ ਨੂੰ 3000 ਹਾਂਗਕਾਂਗ ਡਾਲਰ (ਹਰੇਕ) ਅਤੇ ਦੂਸਰਾ ਇਨਾਮ ਜੇਤੂ ਅਰਸ਼ਦੀਪ ਸਿੰਘ ਸਲੋਤਰਾ ਨੂੰ 2000 ਹਾਂਗਕਾਂਗ ਡਾਲਰ ਨਕਦ ਇਨਾਮ ਦੇ ਕੇ ਨਿਵਾਜਿਆ ਗਿਆ | ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਹੈੱਡ ਗ੍ਰੰਥੀ ਗਿਆਨੀ ਦਲਜੀਤ ਸਿੰਘ, ਚੇਅਰਮੈਨ ਬੋਰਡ ਯਸ਼ਪਾਲ ਸਿੰਘ, ਪ੍ਰਧਾਨ ਭਗਤ ਸਿੰਘ ਫੂਲ, ਸਕੱਤਰ ਜਗਰੂਪ ਸਿੰਘ ਸੰਗਤਪੁਰਾ, ਲਾਲ ਚੇਲਾਰਾਮ, ਸ੍ਰੀਮਤੀ ਸ਼ੋਭਨਾ ਚੇਲਾਰਾਮ, ਵਿਸ਼ਾਲ ਖੁਰਾਣਾ, ਕਨਵੀਨਰ ਬਿਲਡਿੰਗ ਕਮੇਟੀ ਗੁਰਦੇਵ ਸਿੰਘ ਗਾਲਬ, ਗੁਲਬੀਰ ਸਿੰਘ ਬਤਰਾ ਅਤੇ ਨਵਤੇਜ ਸਿੰਘ ਅਟਵਾਲ ਮੰਚ ‘ਤੇ ਹਾਜ਼ਰ ਸਨ |