ਚੇਲਾ ਰਾਮ ਫਾਊਾਡੇਸ਼ਨ ਵਲੋਂ 40 ਲੱਖ ਹਾਂਗਕਾਂਗ ਡਾਲਰ ਖ਼ਾਲਸਾ ਦੀਵਾਨ ਨੂੰ ਭੇਟ

0
777

ਹਾਂਗਕਾਂਗ (ਜੰਗ ਬਹਾਦਰ ਸਿੰਘ)-ਚੇਲਾ ਰਾਮ ਸ਼ਿੰਪਿੰਗ ਵਲੋੋਂ ਚਲਾਈ ਜਾ ਰਹੀ ਸੰਸਥਾ ਚੇਲਾ ਰਾਮ ਫਾਊਾਡੇਸ਼ਨ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਨਵੀਂ ਬਣ ਰਹੀ ਇਮਾਰਤ ਲਈ 40 ਲੱਖ ਹਾਂਗਕਾਂਗ ਡਾਲਰ ਦੀ ਰਕਮ ਗੁਰਦੁਆਰਾ ਖ਼ਾਲਸਾ ਦੀਵਾਨ ਨੂੰ ਭੇਟ ਕੀਤੀ ਗਈ | ਖ਼ਾਲਸਾ ਦੀਵਾਨ ਦੀ ਡਿਜੀਟਲ ਲਾਇਬ੍ਰੇਰੀ ਦੇ ਟੀਮ ਮੈਂਬਰ ਨਵਤੇਜ ਸਿੰਘ ਅਟਵਾਲ ਨੇ ਇਸ ਸਬੰਧੀ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਕਤ ਸੰਸਥਾ ਵਲੋਂ ਉਪਰੋਕਤ ਰਕਮ ਵਿਚੋਂ 20 ਲੱਖ ਹਾਂਗਕਾਂਗ ਡਾਲਰ ਖ਼ਾਲਸਾ ਦੀਵਾਨ ਦੀ ਡਿਜੀਟਲ ਲਾਇਬ੍ਰੇਰੀ ਲਈ ਅਤੇ 20 ਲੱਖ ਡਾਲਰ ਦੂਜੀ ਮੰਜ਼ਿਲ ਦੀ ਲਾਬੀ ਦੀ ਉਸਾਰੀ ਲਈ ਭੇਟ ਕੀਤੇ ਗਏ ਹਨ | ਖ਼ਾਲਸਾ ਦੀਵਾਨ ਵਲੋਂ ਤਿਆਰ ਕੀਤੀ ਜਾ ਰਹੀ ਡਿਜੀਟਲ ਲਾਇਬ੍ਰੇਰੀ ਟੀਮ ਵਿਚ ਗੁਰਦੇਵ ਸਿੰਘ ਗਾਲਬ, ਜੈਆਂਗ ਝਵੇਰੀ, ਮੁਸਕਾਨ ਮਸਤਾਨੀ, ਗੁਲਸ਼ਨ ਦੂਆ, ਗੁਰਮੇਲ ਸਿੰਘ, ਨਵਤੇਜ ਸਿੰਘ ਅਟਵਾਲ, ਰਸ਼ਪਿੰਦਰ ਸਿੰਘ ਮੁਹਾਲੀ ਅਤੇ ਗੁਰਵਿੰਦਰ ਸਿੰਘ ਸੰਘਾ ਦੀ ਨਿਯੁਕਤੀ ਕੀਤੀ ਗਈ ਹੈ | ਇਸ ਮੌਕੇ ਖ਼ਾਲਸਾ ਦੀਵਾਨ ਦੇ ਪਤਵੰਤਿਆਂ ਅਤੇ ਪ੍ਰਬੰਧਕਾਂ ਵਲੋਂ ਚੇਲਾ ਰਾਮ ਫਾਊਾਡੇਸ਼ਨ ਸ਼ਿੰਪਿੰਗ ਦੇ ਮਾਲਕ ਲਾਲ ਚੇਲਾਰਾਮ, ਸ੍ਰੀਮਤੀ ਸ਼ੋਭਨਾ ਚੇਲਾਰਾਮ ਅਤੇ ਸੀ.ਈ.ਓ. ਵਿਸ਼ਾਲ ਖੁਰਾਣਾ ਨੂੰ ਸਟੇਜ ਤੋਂ ਸਨਮਾਨਿਤ ਕਰਕੇ ਧੰਨਵਾਦ ਪ੍ਰਗਟ ਕੀਤਾ ਗਿਆ |