ਸਾਊਥ ਈਸਟ ਮੂਲ ਦੇ ਵਿਅਕਤੀ ਵੱਲੋਂ ਖੁਦਕਸ਼ੀ

0
432

ਹਾਂਗਕਾਂਗ(ਪੰਜਾਬੀ ਚੇਤਨਾ): ਮੀਡੀਆ ਰਿਪੋਰਟਾਂ ਅਨੁਸਾਰ ਬੀਤੀ ਅੱਧੀ ਰਾਤ ਦੇ ਕਰੀਬ ਸੈਟਰਲ ਫੈਰੀ ਪੀਅਰ ਤੇ ਇਕ ਵਿਅਕਤੀ ਨੇ ਸਮੰਦਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮਿਲੀ ਸੂਚਨਾ ਅਨੁਸਾਰ ਇਹ ਵਿਅਕਤੀ ਸਾਊਥ ਈਸਟ ਮੂਲ ਦਾ ਸੀ ਜਿਸ ਦੀ ਉਮਰ 50 ਸਾਲ ਦੇ ਕਰੀਬ ਸੀ। ਪੀਆਰ ਤੇ ਕੰਮ ਕਰਦੇ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪਲੀਸ ਨੂੰ ਦਿੱਤੀ।ਬਚਾਓ ਦਲ ਨੇ ਉਸ ਨੂੰ ਆ ਕੇ ਪਾਣੀ ਵਿਚੋ ਕੱਢਿਆ ਤਾਂ ਉਹ ਬੇਹੋਸ਼ ਸੀ ਪਰ ਹਸਪਤਾਲ ਪਹੁੰਚ ਕੇ ਉਸ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਮਿਰਤਕ ਦੀ ਪਛਾਣ ਬਾਕੀ ਹੈ।

If you have suicidal tendencies or depression, please call the 24-hour multi-lingual hotline at The Samaritan Befrienders Hong Kong : 28960000.