ਹਾਂਗਕਾਂਗ ਦੇ ਸਿੱਖ ਆਗੂ ਅਵਤਾਰ ਸਿੰਘ ਸੰਗਤਪੁਰਾ ਨੂੰ ਭਾਈਚਾਰੇ ਵਲੋਂ ਸ਼ਰਧਾਂਜਲੀ

0
667

ਹਾਂਗਕਾਂਗ (ਜੰਗ ਬਹਾਦਰ ਸਿੰਘ) -ਹਾਂਗਕਾਂਗ ‘ਚ ਵਸਦੇ ਸਿੱਖ ਭਾਈਚਾਰੇ ਦੀ ਅਹਿਮ ਸ਼ਖ਼ਸੀਅਤ ਅਤੇ ਖ਼ਾਲਸਾ ਦੀਵਾਨ ਦੇ ਬੋਰਡ ਅਤੇ ਪ੍ਰਬੰਧਕ ਕਮੇਟੀ ਦੇ ਉੱਚ ਅਹੁਦਿਆਂ ‘ਤੇ ਸੇਵਾਵਾਂ ਨਿਭਾਉਣ ਵਾਲੇ ਅਵਤਾਰ ਸਿੰਘ ਸੰਗਤਪੁਰਾ ਦੇ ਭੋਗ ਸਮੇਂ ਹਾਂਗਕਾਂਗ ਦੇ ਸਮੁੱਚੇ ਭਾਈਚਾਰੇ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਹੈੱਡ ਗ੍ਰੰਥੀ ਗਿਆਨੀ ਦਲਜੀਤ ਸਿੰਘ ਅਤੇ ਗਿਆਨੀ ਕਰਨਬੀਰ ਸਿੰਘ ਵਲੋਂ ਅਵਤਾਰ ਸਿੰਘ ਸੰਗਤਪੁਰਾ ਦੇ ਜੀਵਨ ਅਤੇ ਉਨ੍ਹਾਂ ਵਲੋਂ ਹਾਂਗਕਾਂਗ ਅਤੇ ਭਾਰਤ ਵੱਸਦੇ ਭਾਈਚਾਰਿਆਂ ਪ੍ਰਤੀ ਨਿਭਾਈਆਂ ਨਿਰਸਵਾਰਥ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਵਿਛੋੜੇ ਨੂੰ ਭਾਈਚਾਰੇ ਦਾ ਨਾ ਪੂਰਾ ਹੋਣ ਵਾਲਾ ਘਾਟਾ ਦਰਸਾਇਆ | ਇਸ ਮੌਕੇ ਖ਼ਾਲਸਾ ਦੀਵਾਨ ਪ੍ਰਬੰਧਕ ਕਮੇਟੀ ਅਤੇ ਬੋਰਡ ਦੇ ਨੁਮਾਇੰਦਿਆਂ ਸਮੇਤ ਹਾਂਗਕਾਂਗ ਦੇ ਖੇਡ ਕਲੱਬਾਂ ਅਤੇ ਸਮਾਜਿਕ ਸੰਸਥਾਵਾਂ ਦੀਆਂ ਸਿਰਮੌਰ ਸ਼ਖ਼ਸੀਅਤਾਂ ਵਲੋਂ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ ਗਈ |