ਸਮਾਜ ਸੇਵਾ ਨੂੰ ਸਮਰਪਿਤ : ਰਮਨਪ੍ਰੀਤ ਕੌਰ

0
382

ਭਾਰਤ ਦੇ ਉਤਰਾਖੰਡ ਪ੍ਰਦੇਸ਼ ਵਿਚ ਪੈਦਾ ਹੋਈ ਰਮਨਪ੍ਰੀਤ ਕੌਰ ਸਮਾਜ ਸੇਵਾ ਦੇ ਖੇਤਰ ਵਿਚ ਇਕ ਪ੍ਰਭਾਵਸ਼ਾਲੀ ਸ਼ਖਸ਼ੀਅਤ ਹੈ l ਬਚਪਨ ਤੋਂ ਹੀ ਉਸਨੂੰ ਆਪਣੇ ਸਹਿਪਾਠੀਆਂ ਦੀ ਮਦਦ ਕਰਨ ਦਾ ਸ਼ੌਂਕ ਸੀ – ਕਿਸੇ ਨੂੰ ਕਾਪੀ ਦੇ ਆਉਂਦੀ, ਕਿਸੇ ਨੂੰ ਪੈਨ। ਇਹੋ ਪਿਆਰ ਬਾਅਦ ਵਿਚ ਇਕ ਪੈਸ਼ਨ (ਧੂੰਨ) ਦਾ ਰੂਪ ਲੈ ਗਿਆ। ਸਮਾਜ ਦੇ ਦਲਿਤ ਵਰਗਾਂ ਨਾਲ ਸੰਬੰਧਿਤ ਬੱਚਿਆਂ ਦੀ ਪੜਾਈ ਲਿਖਾਈ ਅਤੇ ਮਾਨਸਿਕ ਬੇਹਤਰੀ ਦਾ ਖਿਆਲ ਰੱਖਣ ਵਾਲੀ ਰਮਨਪ੍ਰੀਤ ਕੌਰ ਨੂੰ ਅੰਨਪੁਰਨਾ ਰੋਟੀ ਬੈਂਕ ਦਾ ਪ੍ਰਦੇਸ਼ ਅਧਿਅਕਸ਼ ਬਣਾ ਦਿੱਤਾ ਗਿਆ l ਇਹ ਸੰਸਥਾ ਗਰੀਬ ਬੱਚਿਆਂ ਦੇ ਜਨਮਦਿਨ ਮਨਾਉਂਦੀ ਹੈ ਅਤੇ ਉਨ੍ਹਾਂ ਲਈ ਕਾਪੀਆਂ, ਪੈਨਸਿਲਾਂ ਅਤੇ ਕਿਤਾਬਾਂ ਆਦਿ ਦਾ ਪ੍ਰਬੰਧ ਵੀ ਕਰਦੀ ਹੈ l ਰਮਨਪ੍ਰੀਤ ਦੇਹਰਾਦੂਨ ਦੇ ਬਿਰਧ ਆਸ਼ਰਮ ਦੀ ਦੇਖਰੇਖ ਕਰਨ ਵਿਚ ਪਿਛੇ ਨਹੀਂ ਰਹੀ । ਯਥਾਸ਼ਕਤੀ ਉਥੇ ਰਹਿਣ ਵਾਲੇ ਸੀਨੀਅਰ ਸੀਟੀਜ਼ਨਜ਼ ਨੂੰ ਜਨਮਦਿਨ ਦੇ ਤੋਹਫੇ, ਕੰਬਲ ਅਤੇ ਸੂਟ ਆਦਿ ਨਿਰੰਤਰ ਪਹੁੰਚਦੇ ਕਰਦੀ ਹੈ l ਰਮਨ ਨੇ ਸ਼ੁਰੂਆਤ ਵਿਚ ਇਕ ਸਕੂਲ ਵਿਚ ਛੋਟੇ ਬੱਚਿਆਂ ਨੂੰ ਤਾਲੀਮ ਦੇਣੀ ਸ਼ੁਰੂ ਕੀਤੀ ਅਤੇ ਇਹੋ ਅਨੁਭਵ ਉਸ ਲਈ ਜੀਵਨ ਧੁਨ ਬਣ ਗਿਆ l ਆਉਣ ਵਾਲੀ ਪੀੜੀ ਦਾ ਦਰਦ ਵੰਡਾਉਣਾ, ਉਨ੍ਹਾਂ ਦੇ ਦੁਖਾਂ -ਸੁਖਾਂ ਵਿਚ ਸ਼ਰੀਕ ਹੋਣਾ ਤੇ ਸਰਕਾਰੀ ਅਤੇ ਪਿਛੜੇ ਵਰਗਾਂ ਦੇ ਸਕੂਲਾਂ ਵਿਚ ਸੱਭਿਆਚਾਰਕ ਸਮਾਗਮ ਕਰਾਉਣਾ ਅਤੇ ਜੋ ਬੱਚੇ ਯੋਗਿਤਾ ਰਖਦੇ ਹਨ ਉਨ੍ਹਾਂ ਨੂੰ ਦੂਸਰੇ ਬੱਚਿਆਂ ਦੀ ਬਰਾਬਰੀ ਦੇ ਕਾਬਿਲ ਬਣਾਉਣਾ ਰਮਨਪ੍ਰੀਤ ਦਾ ਸੁਪਨਾ ਰਿਹਾ ਹੈ ਜਿਸਨੂੰ ਪੂਰਾ ਕਰਨ ਲਈ ਉਹ ਲਗਾਤਾਰ ਸੰਘਰਸ਼ਸ਼ੀਲ ਰਹਿੰਦੀ ਹੈ l
ਰਮਨਪ੍ਰੀਤ ਪਿਛਲੇ 10 ਸਾਲਾਂ ਤੋਂ ਸਮਾਜ ਸੇਵਾ ਦੇ ਕਾਰਜਾਂ ਵਿਚ ਵਿਅਸਤ ਹੈ l ਆਪਣੇ ਪਰਿਵਾਰ ਦੀ ਦੇਖ-ਰੇਖ ਤੋਂ ਬਾਅਦ ਆਪਣਾ ਸਾਰਾ ਸਮਾਂ ਗਰੀਬ ਤੇ ਲਾਵਾਰਿਸ ਬੱਚਿਆਂ ਨੂੰ ਸਮਰਪਿਤ ਕਰਦੀ ਹੈ ਜਿਨ੍ਹਾਂ ਲਈ ਕੋਮਲਤਾ ਭਰਿਆ ਵਤੀਰਾ ਹੀ ਇਕ ਸੁਪਨਾ ਹੁੰਦਾ ਹੈ l
ਉਸਦੀ ਸਮਾਜ ਸੇਵਾ ਨੂੰ ਮੁਖ ਰੱਖਦੇ ਹੋਏ ਇਸ ਸਾਲ ਉਸਨੂੰ ਨੈਸ਼ਨਲ ਸਪੋਰਟਸ ਪ੍ਰਮੋਸ਼ਨ ਆਰਗੇਨਾਇਜੇਸ਼ਨ ਦੀ ਤਰਫੋਂ ਮਹਿਲਾ ਵਿੰਗ ਦਾ ਉਪ ਅਧਿਅਕਸ਼ ਨਿਯੁਕਤ ਕੀਤਾ ਗਿਆ ਹੈ l
ਫਿਲੋਸੋਫਿਕ ਪੋਏਟਿਕਾ ਦੀ ਤਰਫੋਂ ਉਸਨੂੰ ਸਮਾਜ ਸੇਵਾ ਵਿਚ ਇੰਟਰਨੈਸ਼ਨਲ ਸਨਮਾਨ ਨਾਲ ਨਵਾਜਿਆਂ ਗਿਆ l ਇਸਤੋਂ ਇਲਾਵਾ ਮਾਤਰੀ – ਸ਼ਕਤੀ ਦੀ ਪ੍ਰਤੀਕ ਰਮਨਪ੍ਰੀਤ ਕੌਰ ਨੂੰ ਹੋਰ ਵੀ ਅਨੇਕਾਂ ਸਟੇਟ ਅਤੇ ਨੈਸ਼ਨਲ ਸਤਰ ਤੇ ਸਨਮਾਨ ਮਿਲ ਚੁਕੇ ਹਨ.
ਡਾ. ਜਰਨੈਲ ਸਿੰਘ ਆਨੰਦ
ਪ੍ਰੋਫੈਸਰ ਐਮੇਰੀਟੱਸ
ਯੂਰੋਪੀਅਨ ਇੰਸਟੀਟਿਊਟ ਆੱਫ ਰੋਮਾ ਸਟਡੀਜ਼,
ਬੇਲਗ੍ਰੇਡ, ਸਰਬੀਆ
Email: anandjs55@yahoo.com
Wikipedia: https://en.wikipedia.org/wiki/Jernail_Singh_Anand