ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਇਸੇ ਮਹੀਨੇ

0
910

ਕੋਲਕਾਤਾ— ਪੁਲਾੜ ਤੇ ਖਗੋਲ ਵਿਗਿਆਨ ਵਿਚ ਦਿਲਚਸਪੀ ਰੱਖਣ ਵਾਲਿਆਂ ਨੂੰ ਇਸ ਮਹੀਨੇ 2 ਅਹਿਮ ਖਗੋਲੀ ਘਟਨਾਵਾਂ ਦੇਖਣ ਨੂੰ ਮਿਲਣਗੀਆਂ। ਇਸ ਮਹੀਨੇ ਮੰਗਲ ਗ੍ਰਹਿ ਸਾਡੀ ਧਰਤੀ ਦੇ ਇੰਨਾ ਨੇੜੇ ਆ ਜਾਵੇਗਾ ਕਿ ਉਸ ਨੂੰ ਨੰਗੀਆਂ ਅੱਖਾਂ ਨਾਲ ਵੀ ਦੇਖਿਆ ਜਾ ਸਕੇਗਾ। ਨਾਲ ਹੀ ਧਰਤੀ ਦੇ ਇਕ ਵੱਡੇ ਹਿੱਸੇ ‘ਤੇ ਇਸ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਦੇਖਣ ਨੂੰ ਮਿਲੇਗਾ।
ਮਿਲੇ ਵੇਰਵਿਆਂ ਮੁਤਾਬਕ 27 ਤੇ 28 ਜੁਲਾਈ ਦੀ ਦਰਮਿਆਨੀ ਰਾਤ ਨੂੰ ਇਕ ਘੰਟਾ 43 ਮਿੰਟ ਤਕ ਇਹ ਗ੍ਰਹਿਣ ਲੱਗੇਗਾ। ਭਾਰਤੀ ਸਮੇਂ ਮੁਤਾਬਕ ਇਸ ਦੀ ਸ਼ੁਰੂਆਤ ਰਾਤ 11:54 ਮਿੰਟ ‘ਤੇ ਹੋਵੇਗੀ। ਇਸ ਘਟਨਾ ਤੋਂ 4 ਦਿਨ ਬਾਅਦ ਦੁਨੀਆ ਦੇ ਲੱਖਾਂ ਲੋਕਾਂ ਨੂੰ ਇਕ ਹੋਰ ਸ਼ਾਨਦਾਰ ਖਗੋਲੀ ਘਟਨਾ ਦੇਖਣ ਨੂੰ ਮਿਲੇਗੀ। 31 ਜੁਲਾਈ ਨੂੰ ਮੰਗਲ ਤੇ ਧਰਤੀ ਦਰਮਿਆਨ ਦੀ ਦੂਰੀ ਸਿਰਫ 5 ਕਰੋੜ 76 ਲੱਖ ਕਿਲੋਮੀਟਰ ਦੀ ਰਹਿ ਜਾਵੇਗੀ ਅਤੇ ਮੰਗਲ ਗ੍ਰਹਿ ਨੂੰ ਆਸਾਨੀ ਨਾਲ ਦੇਖਿਆ ਜਾ ਸਕੇਗਾ। 15 ਸਾਲ ਬਾਅਦ ਪਹਿਲੀ ਵਾਰ ਲਾਲ ਗ੍ਰਹਿ ਧਰਤੀ ਦੇ ਇੰਨਾ ਨੇੜੇ ਆਵੇਗਾ।