ਵੋਟਾਂ ਨਾਲ ਮਿਲੇ ਨੋਟ, ਨੋਟਾਂ ‘ਤੇ ਬੀਜੇਪੀ ਦੀ ਮੋਹਰ

0
402

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿੱਚ ਨਗਰ ਨਿਗਮ ਤੇ ਨਗਰ ਪਾਲਿਕਾ ਚੋਣਾਂ ਦੇ ਨਤੀਜਿਆਂ ਦੌਰਾਨ ਇੱਕ ਦਿਲਚਸਪ ਗੱਲ਼ ਸਾਹਮਣੇ ਆਈ। ਮਰਾਦਾਬਾਦ ਵਿੱਚ ਠਾਕੁਰਦੁਆਰਾ ਨਗਰ ਪਾਲਿਕਾ ਦੀਆਂ ਚੋਣਾਂ ਦੀ ਗਿਣਤੀ ਦੌਰਾਨ, ਬੀਜੇਪੀ ਦੀ ਮੋਹਰ ਲੱਗੇ ਦਰਜਨਾਂ ਬੈਲਟ ਪੇਪਰਾਂ ਵਿੱਚ 10-10 ਰੁਪਈਆ ਦੇ ਨੋਟ ਮਿਲੇ ਸਨ।

ਵਿਰੋਧੀ ਧਿਰ ਨੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਕਿਹਾ ਤੇ ਭਾਜਪਾ ਉਪਰ ਖਰੀਦੋ-ਫਰੋਖਤ ਦੇ ਦੋਸ਼ ਲਾਏ ਹਨ। ਘਟਨਾ ਦਾ ਨੋਟਿਸ ਲੈਂਦਿਆਂ ਰਿਟਰਨਿੰਗ ਅਧਿਕਾਰੀ ਮਿਸ਼ਰਾ ਨੇ ਕਿਹਾ ਕਿ ਜਿਨ੍ਹਾਂ ਵੋਟਾਂ ਨਾਲ ਨੋਟ ਪ੍ਰਾਪਤ ਕੀਤਾ ਗਿਆ ਹੈ, ਉਹ ਰੱਦ ਕਰ ਦਿੱਤੀਆਂ ਜਾਣਗੀਆਂ। ਭਾਜਪਾ ਉਮੀਦਵਾਰਾਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ।

ਗਿਣਤੀ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਸਾਰੇ 16 ਨਿਗਮਾਂ ‘ਚੋਂ ਭਾਜਪਾ ਨੇ 13 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਮਾਇਆਵਤੀ ਦੀ ਪਾਰਟੀ ਬਸਪਾ ਤਿੰਨ ਸੀਟਾਂ ‘ਤੇ ਅੱਗੇ ਹੈ।