ਸ਼ਿਮਲਾ ਜਾਣ ਵਾਲੇ ਲੋਕਾਂ ਲਈ ਚਿਤਾਵਨੀ ਜਾਰੀ

0
424

ਸ਼ਿਮਲਾ, 30 ਨਵੰਬਰ : ਸ਼ਿਮਲਾ ਪ੍ਰਸ਼ਾਸਨ ਵੱਲੋਂ ਰਾਜਧਾਨੀ ਵਿੱਚ ਠੰਢ ਵਧਣ ਤੇ ਬਰਫਬਾਰੀ ਦੇ ਮੱਦੇਨਜ਼ਰ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਵਿੱਚ ਖ਼ਾਸ ਤੌਰ ’ਤੇ ਪੰਜਾਬ ਤੇ ਹਰਿਆਣਾ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਚੌਕਸ ਰਹਿਣ ਤੇ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ।  ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਚਿਤਾਵਨੀ ਪੱਤਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜ ਦਿੱਤਾ ਗਿਆ ਹੈ ਤੇ ਟੈਕਸੀ ਡਰਾਈਵਰਾਂ ਤੇ ਟਰੈਵਲ ਏਜੰਟਾਂ ਨੂੰ ਵੀ ਵੰਡ ਦਿੱਤੇ ਹਨ। ਇਸ ਚਿਤਾਵਨੀ ਪੱਤਰ ਵਿੱਚ ਸੈਲਾਨੀਆਂ ਨੂੰ ਮਾਹਿਰ ਵਾਹਨ ਚਾਲਕ ਹੀ ਆਪਣੇ ਨਾਲ ਲਿਆਉਣ ਲਈ ਕਿਹਾ ਗਿਆ ਹੈ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।
ਪੀਟੀਆਈ