ਲੋਕ ਹੀ ਮਾੜੀ ਗਾਇਕੀ ਨੂੰ ਨੱਥ ਪਾ ਸਕਦੇ ਹਨ-ਰੁਪਿੰਦਰ ਹਾਂਡਾ

0
279

ਹਾਂਗਕਾਂਗ, 28 ਜੁਲਾਈ (ਜੰਗ ਬਹਾਦਰ ਸਿੰਘ)- ਲੋਕ ਹੀ ਮਾੜੀ ਗਾਇਕੀ ਨੂੰ ਨੱਥ ਪਾ ਸਕਦੇ ਹਨ, ਜੇ ਪੰਜਾਬੀ ਗਾਇਕੀ ਜਾਂ ਸੰਗੀਤ ਮਰਦਾ ਹੈ ਤਾਂ ਇਸ ਲਈ ਸਿੱਧੀ ਜ਼ਿੰਮੇਵਾਰੀ ਲੋਕਾਂ ਦੀ ਹੋਵੇਗੀ | ਇਹ ਪ੍ਰਗਟਾਵਾ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕੀਤਾ, ਜੋ ਕਿ ਹਾਂਗਕਾਂਗ ‘ਚ 29 ਜੁਲਾਈ ਨੂੰ ਹੋਣ ਵਾਲੇ ਤੀਆਂ ਦੇ ਮੇਲੇ ‘ਚ ਸ਼ਾਮਿਲ ਹੋਣ ਆਏ ਹੋਏ ਹਨ | ਉਨਾਂ ਅੱਗੇ ਕਿਹਾ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਸ ਲਈ ਕਿਸੇ ਗੀਤ ਨੂੰ ਹਿੱਟ ਕਰਨਾ ਜਾਂ ਫਲਾਪ, ਇਹ ਲੋਕਾਂ ਦੇ ਹੱਥ ਵਿਚ ਹੀ ਹੈ | ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ‘ਤੇ ਆਪਣੇ ਚੈਨਲ ਖੋਲ੍ਹੀ ਬੈਠੇ ਹਨ ਜਿੰਨ੍ਹਾਂ ਦਾ ਇਕੋ-ਇਕ ਮਕਸਦ ਪੈਸਾ ਕਮਾਉਣਾ ਹੈ | ਉਨ੍ਹਾ ਨੂੰ ਪੈਸਾ ਕਮਾਉਣ ‘ਚ ਲੋਕ ਹੀ ਮਦਦ ਕਰਦੇ ਹਨ | ਜੇ ਲੋਕ ਅਜਿਹੇ ਚੈਨਲਾਂ ਨੂੰ ਪ੍ਰਮੋਟ ਨਹੀ ਕਰਨਗੇ ਤਾਂ ਮਾੜੀ ਗਾਇਕੀ ਨੂੰ ਆਪਣੇ-ਆਪ ਹੀ ਨੱਥ ਪੈ ਜਾਵੇਗੀ | ਚੰਗੇ ਗੀਤ ਵੀ ਆ ਰਹੇ ਹਨ ਉਨਾਂ ਨੂੰ ਪ੍ਰਮੋਟ ਕਰੇ ਤਾਂ ਜੋ ਉਨ੍ਹਾਂ ਦਾ ਹਾਂ ਪੱਖੀ ਅਸਰ ਲੋਕਾਂ ‘ਤੇ ਪਵੇ | ਹੁਣ ਅਸੀ ਕੰਪਨੀਆਂ ਨੂੰ ਦੋਸ਼ੀ ਨਹੀ ਠਹਿਰਾ ਸਕਦੇ ਕਿ ਉਹ ਪੈਸਾ ਕਮਾਉਣ ਲਈ ਗੈਰ-ਮਿਆਰੀ ਗੀਤ ਮਾਰਕੀਟ ਵਿਚ ਲਿਅਹਾ ਰਹੀਆਂ ਹਨ |