ਰਿਜ਼ਰਵ ਬੈਂਕ ਦਾ ਵੱਡਾ ਖੁਲਾਸਾ, ਮੋਦੀ ਦੀ ਨੋਟਬੰਦੀ ਫੇਲ੍ਹ

0
453

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੋਟਬੰਦੀ ਫੇਲ੍ਹ ਹੋ ਗਈ ਹੈ। ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਇਸ ਸਮੇਂ ਲੋਕਾਂ ਕੋਲ ਨਕਦੀ ਦਾ ਪੱਧਰ 18.5 ਲੱਖ ਕਰੋੜ ਤੋਂ ਵੀ ਉੱਪਰ ਪਹੁੰਚ ਗਿਆ ਹੈ। ਇਹ ਨਾ ਸਿਰਫ਼ ਹੁਣ ਤਕ ਦਾ ਸਭ ਤੋਂ ਜ਼ਿਆਦਾ ਹੈ, ਬਲਕਿ ਨੋਟਬੰਦੀ ਮਗਰੋਂ ਦੀ ਸਥਿਤੀ ਦੇ ਮੁਕਾਬਲੇ ਦੁਗਣੇ ਤੋਂ ਵੀ ਜ਼ਿਆਦਾ ਹੈ।
ਨੋਟਬੰਦੀ ਪਿੱਛੋਂ ਲੋਕਾਂ ਦੇ ਹੱਥ ਨਕਦੀ ਘਟ ਕੇ 7.8 ਲੱਖ ਕਰੋੜ ਰੁਪਏ ਰਹਿ ਗਈ ਸੀ। ਪਹਿਲੀ ਜੂਨ ਦੀ ਸਥਿਤੀ ਮੁਤਾਬਕ ਦੇਸ਼ ਵਿੱਚ ਕੁੱਲ 19.3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਨਕਦੀ ਬਾਜ਼ਾਰ ਵਿੱਚ ਹੈ।
ਨੋਟਬੰਦੀ ਮਗਰੋਂ ਬੈਂਕਾਂ ’ਚ ਪਹੁੰਚੇ 15.28 ਕਰੋੜ ਰੁਪਏ ਦੇ ਨੋਟ: ਨੋਟਬੰਦੀ ਪਿੱਛੋਂ ਮੁੱਲ ਦੇ ਹਿਸਾਬ ਨਾਲ ਬਾਜ਼ਾਰਾਂ ਵਿੱਚੋਂ 86 ਫ਼ੀਸਦੀ ਨੋਟ ਬੇਮੁੱਲੇ ਹੋ ਗਏ ਸੀ। ਸਰਕਾਰ ਨੇ ਲੋਕਾਂ ਨੂੰ ਪੁਰਾਣੇ ਨੋਟ ਬੈਂਕਾਂ ਵਿੱਚ ਜਮ੍ਹਾ ਕਰਾਉਣ ਲਈ ਸਮਾਂ ਦਿੱਤਾ ਸੀ। ਇਸ ਨਾਲ ਰੱਦ ਕੀਤੇ ਗਏ 500 ਤੇ 1000 ਰੁਪਏ ਦੇ 99 ਫ਼ੀਸਦੀ ਪੁਰਾਣੇ ਨੋਟ ਬੈਂਕਾਂ ਵਿੱਚ ਵਾਪਸ ਆ ਗਏ ਸੀ।
RBI ਮੁਤਾਬਕ ਕੁੱਲ 15.44 ਲੱਖ ਕਰੋੜ ਰੁਪਏ 30 ਜੂਨ ਤਕ ਬੈਂਕਾਂ ਨੂੰ ਦੇ ਦਿੱਤੇ ਸਨ। ਸਰਕਾਰ ਨੇ 8 ਨਵੰਬਰ 2016 ਦੀ ਰਾਤ ਨੋਟਬੰਦੀ ਦਾ ਐਲਾਨ ਕੀਤਾ ਸੀ।