ਰਾਮ ਰਹੀਮ ਨੂੰ ਮਿਲਣ ਸੁਨਾਰੀਆ ਜੇਲ੍ਹ ਅਜੇ ਤੱਕ ਕੋਈ ਨਹੀਂ ਗਿਆ

0
310

ਕੱਲ ਇਹ ਚਰਚਾ ਸੀ ਕਿ ਰਾਮ ਰਹੀਮ ਦੇ ਪਰਿਵਾਰ ਵਾਲੇ ਰਾਮ ਰਹੀਮ ਨੂੰ ਮਿਲਣ ਅੱਜ ਸੁਨਾਰੀਆ ਜੇਲ੍ਹ ਜਾ ਸਕਦੇ ਹਨ ਪਰ ਰੋਹਤਕ ਰੇਂਜ ਦੇ ਆਈ.ਜੀ. ਨੇ ਸਪੱਸ਼ਟ ਕੀਤਾ ਕਿ ਰਾਮ ਰਹੀਮ ਨੂੰ ਜੇਲ੍ਹ ਵਿਚ ਮਿਲਣ ਲਈ ਅਜੇ ਤਕ ਕੋਈ ਨਹੀਂ ਪਹੁੰਚਿਆ | ਉਨ੍ਹਾਂ ਕਿਹਾ ਕਿ ਰੋਹਤਕ ਜੇਲ੍ਹ ਵੱਲ ਜਾਣ ਵਾਲੇ ਰਸਤੇ ‘ਤੇ ਸੁਰੱਖਿਆ ਬਲ ਤੈਨਾਤ ਹਨ ਅਤੇ ਰੋਹਤਕ ਵਿਚ ਸਥਿਤੀ ਪੂਰੀ ਤਰ੍ਹਾਂ ਆਮ ਵਰਗੀ ਹੈ | ਉਨ੍ਹਾਂ ਕਿਹਾ ਕਿ ਹੋਰ ਕੈਦੀਆਂ ਨਾਲ ਮੁਲਾਕਾਤ ‘ਤੇ ਵੀ ਬੁੱਧਵਾਰ ਨੂੰ ਰੋਕ ਲਗਾਈ ਗਈ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਡੇਰਾ ਸਮਰਥਕ ਫਿਰ ਤੋਂ ਇਕੱਠੇ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਸਖ਼ਤੀ ਨਾਲ ਨਜਿੱਠਿਆ ਜਾਵੇਗਾ |
ਰਾਮ ਰਹੀਮ ਕੋਲ ਸਿਰਫ਼ ਤਿੰਨ ਚੀਜ਼ਾਂ
ਬਾਹਰ ਦੀ ਦੁਨੀਆ ਵਿਚ ਅਰਬਾਂ ਦੀ ਜਾਇਦਾਦ ਦੇ ਮਾਲਕ ਰਾਮ ਰਹੀਮ ਕੋਲ ਜੇਲ੍ਹ ਵਿਚ ਕੇਵਲ ਸੀਮੈਂਟ ਦਾ ਬਣਿਆ 7 ਫੁੱਟ ਲੰਬਾ ਅਤੇ 4 ਫੁੱਟ ਚੌੜਾ ਥੜਾ, ਦੋ ਕੰਬਲ ਅਤੇ ਇਕ ਚਾਦਰ ਹੈ | ਸੂਤਰਾਂ ਅਨੁਸਾਰ ਬੀਤੀ ਰਾਤ ਵੀ ਰਾਮ ਰਹੀਮ ਨੂੰ ਬੈਰਕ ਵਿਚ ਠੀਕ ਤਰ੍ਹਾਂ ਨੀਂਦ ਨਹੀਂ ਆਈ | ਜੇਲ੍ਹ ਦੇ ਨਿਯਮਾਂ ਅਨੁਸਾਰ ਸਵੇਰੇ ਸਾਰੇ ਕੈਦੀਆਂ ਦੀ ਹਾਜ਼ਰੀ ਲਗਾ ਕੇ ਸਹੁੰ ਚੁਕਾਈ ਜਾਂਦੀ ਹੈ ਕਿ ਉਹ ਹੁਣ ਕੋਈ ਵੀ ਬੁਰਾ ਕੰਮ ਨਹੀਂ ਕਰਨਗੇ | ਇਸ ਤਰ੍ਹਾਂ ਰਾਮ ਰਹੀਮ ਨੇ ਵੀ ਹੋਰ ਕੈਦੀਆਂ ਨਾਲ ਬੁਰਾ ਕੰਮ ਨਾ ਕਰਨ ਦੀ ਸਹੁੰ ਖਾਧੀ |