ਯਾਹੂ ਦੀ 20 ਸਾਲ ਪੁਰਾਣੀ ਇਹ ਸਰਵਿਸ ਹੋਵੇਗੀ ਬੰਦ

0
661

ਜਲੰਧਰ : ਆਪਣੇ ਸਮੇਂ ਦੀ ਸਭ ਤੋਂ ਮਸ਼ਹੂਰ ਮੈਸੇਂਜਰ ਸਰਵਿਸ ‘ਯਾਹੂ ਮੈਸੇਂਜਰ’ ਨੂੰ ਯਾਹੂ ਮੰਗਲਵਾਰ (17 ਜੁਲਾਈ) ਤੋਂ ਹਮੇਸ਼ਾ ਲਈ ਬੰਦ ਕਰ ਰਹੀ ਹੈ | ਦੋਸਤਾਂ ਨਾਲ ਚੈਟਿੰਗ ਕਰਨ ਲਈ ਸਭ ਤੋਂ ਪਹਿਲੀ ਐਪਲੀਕੇਸ਼ਨ ਸੀ ਯਾਹੂ ਮੈਸੇਂਜਰ | ਇਹ ਉਹ ਐਪਲੀਕੇਸ਼ਨ ਸੀ, ਜਿਸ ਨੇ ਲੋਕਾਂ ਨੂੰ ਇੰਸਟੈਂਟ ਮੈਸੇਜਿੰਗ ਦੀ ਦੁਨੀਆ ਨਾਲ ਰੂਬਰੂ ਕਰਵਾਇਆ | ਸਾਲ 1998 ‘ਚ ਯਾਹੂ ਮੈਸੇਂਜਰ ਨੇ ਦਸਤਕ ਦਿੱਤੀ ਅਤੇ ਸਾਲ 2012 ਤਕ ਇਸ ਨੇ ਲੱਖਾਂ ਲੋਕਾਂ ਦੇ ਡੈਸਕਟਾਪ ਅਤੇ ਮੋਬਾਇਲ ‘ਚ ਥਾਂ ਬਣਾ ਲਈ | ਮੈਸੇਜਿੰਗ ਦੀ ਦੁਨੀਆ ‘ਚ ਕ੍ਰਾਂਤੀ ਲਿਆਉਣ ਵਾਲਾ ਯਾਹੂ ਮੈਸੇਂਜਰ ਹੁਣ ਪੂਰੀ ਤਰ੍ਹਾਂ ਬੰਦ ਹੋ ਰਿਹਾ ਹੈ
ਬੰਦ ਹੋਣ ਦਾ ਕਾਰਨ
ਟੈੱਕ ਮਾਹਿਰਾਂ ਦੀ ਮੰਨੀਏ ਤਾਂ ਯਾਹੂ ਮੈਸੇਂਜਰ ਅੱਜ ਦੇ ਜ਼ਮਾਨੇ ਦੇ ਸਮਾਰਟ ਇੰਸਟੈਂਟ ਮੈਸੇਜਿੰਗ ਸਰਵਿਸ ਜਿਵੇਂ- ਵਟਸਐਪ, ਸਨੈਪਚੈਟ ਅਤੇ ਫੇਸਬੁੱਕ ਮੈਸੇਂਜਰ ਦੇ ਸਾਹਮਣੇ ਟਿਕ ਨਹੀਂ ਪਾਇਆ | ਇਸ ਲਈ ਅੱਜ ਅਧਿਕਾਰਤ ਤੌਰ ‘ਤੇ ਇਹ ਬੰਦ ਹੋ ਜਾਵੇਗਾ| ਯਾਹੂ ਵਲੋਂ ਕਿਹਾ ਗਿਆ ਹੈ ਕਿ ਕੰਪਨੀ ਨਵਾਂ ਅਤੇ ਬਿਹਤਰੀਨ ਕਮਿਊਨੀਕੇਸ਼ਨ ਟੂਲ ਲਿਆਉਣ ਲਈ ਯਾਹੂ ਮੈਸੇਂਜਰ ਨੂੰ ਬੰਦ ਕਰ ਰਹੀ ਹੈ | ਨਵਾਂ ਕਮਿਊਨੀਕੇਸ਼ਨ ਟੂਲ ਯੂਜ਼ਰਸ ਦੀਆਂ ਜ਼ਰੂਰਤਾਂ ਦੇ ਜ਼ਿਆਦਾ ਅਨੁਰੂਪ ਹੋਵੇਗਾ | ਇਕ ਸਮਾਂ ਸੀ ਜਦੋਂ ਦੇਸ਼ ਭਰ ਦੇ ਇੰਟਰਨੈੱਟ ਕੈਫੇ ਦਿਨ-ਰਾਤ ਯਾਹੂ ਮੈਸੇਂਜਰ ਕਾਰਨ ਭਰੇ ਰਹਿੰਦੇ ਸਨ |