ਮੁੰਬਈ ਤੋਂ ਦਿੱਲੀ ਆ ਰਹੀ ਫਲਾਈਟ ਨੂੰ ਅਹਿਮਦਾਬਾਦ ਮੋੜਿਆ

0
231

ਨਵੀਂ ਦਿੱਲੀ, 30 ਅਕਤੂਬਰ- ਮੁੰਬਈ ਤੋਂ ਦਿੱਲੀ ਆ ਰਹੀ ਜੈੱਟ ਏਅਰਵੇਜ਼ ਦੀ ਉਡਾਣ ਨੂੰ ਸੁਰੱਖਿਆ ਕਾਰਨਾਂ ਕਰਕੇ ਅਹਿਮਦਾਬਾਦ ਨੂੰ ਮੋੜ ਦਿੱਤਾ ਗਿਆ ਹੈ। ਹਵਾਈ ਜਹਾਜ ਵਿੱਚ ਮਿਲੇ ਇਕ ਨੋਟ ਵਿਚ ਕਿਹਾ ਗਿਆ ਸੀ ਕਿ ਇਸ ਜਹਾਜ ਦੇ ਕਾਰਗੋ ਵਿਚ ਵਿਸਫੋਟ ਹੈ। ਇਸ ਨੂੰ ਦਿੱਲੀ ਨਾ ਉਤਾਰਿਆ ਜਾਵੇ ਤੇ ਸਿਧਾ ਪਾਕਿਸਤਾਨ ਵਾਲੇ ਕਸਮੀਰ ਲੈ ਕੇ ਜਾਇਆ ਜਾਵੇ। ਅਹਿਮਦਾਬਾਦ ਉਤਰਨ ਤੋ ਬਾਅਦ ਜਹਾਜ ਦੀ ਜਾਚ ਕੀਤੀ ਗਈ ਤੇ ਕੁਝ ਨਹੀ ਮਿਲਿਆ। ਸੁੱਰਖਿਆ ਏਜੰਸੀਆਂ ਇਸ ਸਬੰਧੀ ਜਾਂਚ ਵਿਚ ਲੱਗੀਆਂ ਹੋਈਆਂ ਹਨ। ਇਹ ਉਡਾਨ ਨੰਬਰ 9W 339 ਮੁੰਬਈ ਤੋ ਸਵੇਰੇ 2.55 ਵਜੇ ਚੱਲੀ ਸੀ। ਹਵਾਈ ਕੰਪਨੀ ਨੇ ਇਸ ਘਟਨਾ ਦੀ ਪੁਸਟੀ ਕੀਤੀ ਤੇ ਉਸ ਵੱਲੋ ਮੁਸਾਫਰਾਂ ਲਈ ਹੋਈ ਤਕਲੀਫ ਦੀ ਮੁਆਫੀ ਮੰਗੀ ਹੈ ।