‘ਐਨੀਥਿੰਗ ਬਟ ਖਾਮੋਸ਼’ : ਸ਼ਤਰੂਘਨ ਸਿਨਹਾ

0
504

ਨਵੀਂ ਦਿੱਲੀ – ‘ਸਾਹਿਤ ਆਜ ਤੱਕ’ ਦੇ ਤੀਸਰੇ ਸੈਸ਼ਨ ‘ਚ ਭਾਜਪਾ ਸੰਸਦ ਮੈਂਬਰ ਅਤੇ ਅਭਿਨੇਤਾ ਸ਼ਤਰੂਘਨ ਸਿਨਹਾ ਅਤੇ ਸਾਬਕਾ ਪੱਤਰਕਾਰ ਤੇ ਲੇਖਕ ਭਾਰਤੀ ਪ੍ਰਦਾਨ ਨੇ ਸ਼ਿਰਕਤ ਕੀਤੀ। ਇਸ ਸੈਸ਼ਨ ਦਾ ਸੰਚਾਲਨ ਪ੍ਰਸੂਨ ਵਾਜਪਾਈ ਨੇ ਕੀਤਾ। ਇਸ ਦੌਰਾਨ ਭਾਰਤੀ ਪ੍ਰਧਾਨ ਨੇ ਸ਼ਤਰੂਘਨ ਦੀ ਕਿਤਾਬ ‘ਐਨੀਥਿੰਗ ਬਟ ਖਾਮੋਸ਼’ ‘ਤੇ ਚਰਚਾ ਕੀਤੀ।  ਸ਼ਤਰੂਘਨ ਨੇ ‘ਸਾਹਿਤ ਆਜ ਤੱਕ’ ਦੇ ਮੰਚ ਤੋਂ ਮੌਜੂਦਾ ਸਿਆਸੀ ਹਾਲਾਤ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ,”ਮੈਂ ਆਪਣੀ ਕਿਤਾਬ ਸਭ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਲਈ ਨਹੀਂ ਦੇ ਸਕਿਆ, ਕਿਉਂਕਿ ਉਦੋਂ ਇਹ ਆਈ ਨਹੀਂ ਸੀ। ”
ਆਪਣੇ ਖਾਮੋਸ਼ ਡਾਇਲਾਗ ‘ਤੇ ਉਨ੍ਹਾਂ ਕਿਹਾ ਕਿ ਹੁਣ ਲੱਗਦਾ ਹੈ ਕਿ ਅਸੀਂ ਸਾਰੇ ਖਾਮੋਸ਼ ਹੋ ਗਏ ਹਾਂ। ਦੇਸ਼ ‘ਚ ਜੋ ਮਾਹੌਲ ਚੱਲ ਰਿਹਾ ਹੈ, ਉਸ ਵਿਚ ਸਭ ਖਾਮੋਸ਼ ਹਨ।