ਮਿੱਠਾ ਸਿੰਘ ‘ਗਿੱਲ’ ਯਾਦਗਾਰੀ ਹਾਕੀ ਕੱਪ 26 ਨੂੰ

0
454

ਹਾਂਗਕਾਂਗ(ਪਚਬ): ਸਰਦਾਰ ਮਿੱਠਾ ਸਿੰਘ ‘ਗਿੱਲ’ ਜੀ ਦੀ ਯਾਦ ਵਿਚ ਹੋਣ ਵਾਲਾ ਹਾਕੀ ਕੱਪ ਇਸ ਵਾਰ 26 ਅਗਸਤ ਦਿਨ ਐਤਵਾਰ ਨੂੰ ਹੋ ਰਿਹਾ ਹੈ। ਇਸ ਵਾਰ ਇਹ 5ਵਾਂ ਕੱਪ ਹੈ ਜੋ ਕਿ ਕਿੰਗਜ਼ ਪਾਰਕ ਦੀ ਹਾਕੀ ਗਰਾਉਡ ਵਿਚ ਬਾਅਦ ਦੁਪਿਹਰ ਇਕ ਵਜੇ ਤੋ ਸਾਮ 8 ਵਜੇ ਤੱਕ ਹੋਵੇਗਾ। ਇਸ ਕੱਪ ਵਿਚ ਜੇਤੂਆਂ ਨੂੰ ਕਰਮਵਾਰ 8000,3000 ਤੇ 1000 ਡਾਲਰ ਨਕਦ ਇਨਾਮਾਂ ਤੋ ਇਲਾਵਾ ਹੋਰ ਵੀ ਮਾਨ ਸਨਮਾਨ ਦਿਤੇ ਜਾਣਗੇ। ਹਰ ਇਕ ਨੂੰ ਇਸ ਸਮੇ ਪਹੁੰਚਣ ਦੀ ਬੇਨਤੀ ਪ੍ਰਬੰਧਕਾਂ ਵੱਲੋ ਕੀਤੀ ਗਈ ਹੈ। ਇਥੈ ਇਹ ਵੀ ਜਿਕਰਯੋਗ ਹੈ ਇਹ ਹਾਕੀ ਕੱਪ ਕੈ ਐਨ ਐਸ (KNS) ਸਪੋਰਟਸ ਕਲੱਬ ਵੱਲੋ ਸਮੂੰਹ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਦਾ ਹੈ।