ਮਨੀਲਾ ਤੋਂ ਫਿਰ ਆਈ ਮਾੜੀ ਖਬਰ

0
781

ਨਕੋਦਰ, 19 ਸਤੰਬਰ (ਗੁਰਵਿੰਦਰ ਸਿੰਘ)-ਮਨੀਲਾ ‘ਚ ਨਕੋਦਰ ਵਾਸੀ ਅਮਨਦੀਪ ਨਿੱਝਰ (29) ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਟੰਡਨਾ ਦੀ ਹੱਤਿਆ ਹੋਣ ਦੀ ਖ਼ਬਰ ਮਿਲਣ ‘ਤੇ ਮਿ੍ਤਕ ਅਮਨਦੀਪ ਦੇ ਘਰ ‘ਚ ਮਾਤਮ ਛਾ ਗਿਆ | ਉਹ 10 ਸਾਲ ਪਹਿਲਾਂ ਮਨੀਲਾ ‘ਚ ਰੁਜ਼ਗਾਰ ਕਰਨ ਲਈ ਗਿਆ ਸੀ | ਮਿ੍ਤਕ ਦੇ ਪਿਤਾ ਨੇ ਦੱਸਿਆ ਕਿ ਪਰਿਵਾਰ ਨੂੰ ਅਮਨਦੀਪ ਦੀ ਮੌਤ ਬਾਰੇ ਮੰਗਲਵਾਰ ਨੂੰ ਰਿਸ਼ਤੇਦਾਰਾਂ ਦੇ ਆਏ ਫੋਨ ਤੋਂ ਪਤਾ ਚੱਲਿਆ | ਉਸ ਦੇ ਪਰਿਵਾਰ ‘ਚ ਉਸ ਦਾ ਬੇਟਾ ਅਮਨਦੀਪ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ | ਸ਼ਹਿਰ ‘ਚ ਮਨੀਲਾ ‘ਚ ਅਮਨਦੀਪ ਦੀ ਮੌਤ ਦੀ ਖ਼ਬਰ ਮਿਲਣ ‘ਤੇ ਸ਼ੋਕ ਦੀ ਲਹਿਰ ਫੈਲ ਗਈ |