ਭਾਰਤੀ ਕੌਂਸਲੇਟ ਹਾਂਗਕਾਂਗ ਵਿਖੇ ਮਨਾਇਆ ਸੰਵਿਧਾਨ ਦਿਵਸ

0
334

ਹਾਂਗਕਾਂਗ  (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਥਿਤ ਭਾਰਤੀ ਕੌਾਸਲੇਟ ਵਿਖੇ ਭਾਰਤ ਦਾ ਸੰਵਿਧਾਨ ਦਿਵਸ ਮਨਾਇਆ ਗਿਆ, ਜਿਸ ਵਿਚ ਭਾਰਤੀ ਸੰਵਿਧਾਨ ਦੇ ਰਚੇਤਾ ਡਾ: ਭੀਮ ਰਾਓ ਅੰਬੇਡਕਰ ਦੇ ਜੀਵਨ ‘ਤੇ ਆਧਾਰਿਤ ਇਕ ਸੰਖੇਪ ਡਾਕੂਮੈਂਟਰੀ ਦਿਖਾਈ ਗਈ, ਜੋ ਕਿ ਵਿਦੇਸ਼ ਮੰਤਰਾਲੇ ਭਾਰਤ ਸਰਕਾਰ ਵਲੋਂ ਬਣਾਈ ਗਈ ਸੀ | ਇਸ ਸਮਾਗਮ ਨੂੰ ਕੌਾਸਲ ਜਨਰਲ ਪਿ੍ਯੰਕਾ ਚੌਹਾਨ ਵਲੋਂ ਸੰਬੋਧਨ ਕਰਨ ਦੇ ਨਾਲ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਬੀਤੇ ਦਿਨੀਂ ਹਾਂਗਕਾਂਗ ਦੇ ਵਿਗੜੇ ਹਾਲਾਤ ਦੌਰਾਨ ਹਾਂਗਕਾਂਗ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੇ ਭਾਰਤੀ ਭਾਈਚਾਰੇ ਦੇ ਸੱਜਣਾਂ ਵਲੋਂ ਕੀਤੀ ਗਈ ਨਿਰਸਵਾਰਥ ਸੇਵਾ ਲਈ ਸਨਮਾਨਿਤ ਕੀਤਾ ਗਿਆ | ਕੌਮੀ ਏਕਤਾ ਦਿਵਸ ਮੌਕੇ 50 ਦੇ ਕਰੀਬ ਬੱਚਿਆਂ ਵਲੋਂ ਲੇਖ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਸਮੇਤ ਸਭਨਾਂ ਨੂੰ ਪਤਵੰਤਿਆਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ |