ਹਾਂਗਕਾਂਗ ਸਥਿਤ ਭਾਰਤੀ ਦੂਤਘਰ ਵਲੋਂ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ ਰੁੱਖ ਲਗਾ ਕੇ ਕੀਤੀ

0
746

ਹਾਂਗਕਾਂਗ, 31 ਜੁਲਾਈ (ਪਚਬ)-ਹਾਂਗਕਾਂਗ ਸਥਿਤ ਭਾਰਤੀ ਦੂਤਾਵਾਸ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਦੇ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਮੁਈ ਵੋ ਵਿਖੇ ਰੁੱਖ ਲਗਾਏ ਗਏ, ਜਿਸ ਵਿਚ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਪ੍ਰਬੰਧਕਾਂ ਸਮੇਤ ਸਿੱਖ ਭਾਈਚਾਰੇ ਵਲੋਂ ਸਕੱਤਰ ਖ਼ਾਲਸਾ ਦਿਵਾਨ ਜਸਕਰਨ ਸਿੰਘ ਵਾਦਰ, ਆਡੀਟਰ ਬਲਜੀਤ ਸਿੰਘ, ਲੰਗਰ ਸਕੱਤਰ ਹਜਿੰਦਰ ਸਿੰਘ, ਮੈਂਬਰ ਦੀਪ ਸਿੰਘ, ਜਗਜੀਤ ਸਿੰਘ ਚੋਹਲਾ ਸਾਹਿਬ, ਬਲਵਿੰਦਰ ਸਿੰਘ ਸੁਖਅਨੰਦ, ਗਿਆਨੀ ਗੁਰਿੰਦਰ ਸਿੰਘ, ਗਿਆਨੀ ਨਿਰਵੈਰ ਸਿੰਘ, ਕਵੀਸ਼ਰ ਸ਼ਮਸ਼ੇਰ ਸਿੰਘ ਅਤੇ ਲਖਵਿੰਦਰ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਵਲੋਂ ਜਿਤੇਂਦਰ ਚੌਹਾਨ, ਸੁਮਾ ਅਪੁਕੁਟਨ, ਹਰੀ ਪ੍ਰਕਾਸ਼, ਰਿਸ਼ਬ ਪ੍ਰਕਾਸ਼, ਦੀਵੇਂਦਰ ਸਿੰਘ, ਬਹਾਦੁਰ ਸਿੰਘ ਅਤੇ ਤਰਿਸ਼ਾ ਵਲੋਂ ਸ਼ਮੂਲੀਅਤ ਕੀਤੀ ਗਈ | ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਵਲੋਂ ਖ਼ਾਲਸਾ ਦੀਵਾਨ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਕੱਢੇ ਜਾ ਰਹੇ ਨਗਰ ਕੀਰਤਨ, ਖੂਨਦਾਨ ਕੈਂਪ, ਖੇਡ ਟੂਰਨਾਮੈਂਟ ਅਤੇ ਹੋਰ ਸਮਾਗਮਾਂ ਵਿਚ ਸਿੱਖ ਅਤੇ ਹਾਂਗਕਾਂਗ ਵਸਦੇ ਹੋਰ ਭਾਰਤੀ ਭਾਈਚਾਰਿਆਂ ਨਾਲ ਮਨਾਉਂਦਿਆਂ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ |

ਯਾਦ ਰਹੇ ਇਸ ਤੋ ਪਹਿਲਾਂ ਵੀ ਸਿੱਖ ਵਾਤਾਵਰਣ ਦਿਵਸ ਸਮੇਂ ਹਾਂਗਕਾਂਗ ਦੇ ਪੰਜਾਬੀਆਂ ਨੇ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਪਿਤ 550 ਤੋਂ ਵੱਧ ਬੂਟੇ ਲਏ ਹਨ ਤੇ ਇਹ ਹਾਂਗਕਾਂਗ ਵਿਚ ਭਾਰਤੀ ਭਾਈਚਾਰੇ ਵੱਲੋਂ ਇਕੋ ਸਮੇਂ ਲਏ ਬੂਟਿਆ ਦਾ ਰਿਕਾਰਡ ਸੀ।