ਭਾਰਤੀ ਕੋਸਲੇਟ ਵੱਲੋਂ ਅਖੌਤੀ ਫੋਨ ਕਾਲਾਂ ਤੋ ਸਾਵਧਾਨ ਰਹਿਣ ਦੀ ਅਪੀਲ

0
848

ਹਾਂਗਕਾਂਗ(ਗਰੇਵਾਲ): ਹਾਂਗਕਾਂਗ ਸਥਿਤ ਭਾਰਤੀ ਕੋਸਲੇਟ ਨੇ ਇਥੇ ਰਹਿਦੇ ਭਾਰਤੀ ਲੋਕਾਂ ਨੂੰ ਅਖੌਤੀ ਫੋਨ ਕਾਲਾਂ ਤੋ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਅਪੀਲ਼ ਵਿਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇ ਤੋਂ ਕੁਝ ਅਪਰਾਧੀ ਅਨਸਰ ਹਾਂਗਕਾਂਗ ਇਮੀਗਰੇਸ਼ਨ ਜਾਂ ਕੋਸਲੇਟ ਦੇ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹਨ ਤੇ ਇਸ ਦੌਰਾਨ ਉਹ ਲੋਕਾਂ ਦਾ ਆਰਥਕ ਸ਼ੋਸਣ ਕਰਦੇ ਹਨ। ਇਸ ਲਈ ਲੋਕਾਂ ਨੂੰ ਅਜਿਹੀ ਕਿਸੇ ਕਾਲ ਦਾ ਜਵਾਬ ਦੇਣ ਤੋ ਪਹਿਲਾਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਾਲ ਕਰਨ ਵਾਲਾ ਅਧਿਕਾਰੀ ਸਹੀ ਹੈ ਜਾਂ ਨਹੀਂ। ਜੇ ਇਸ ਤਰਾ ਦੀ ਕੋਈ ਅਖੌਤੀ ਕਾਲ ਆਉਦੀ ਹੈ ਤਾਂ ਉਸ ਦੀ ਸੂਚਨਾ ਐਟੀ ਸਕੈਮ ਹੈਲਪ ਲਾਈਨ ਨੂੰਬਰ 18222 ਤੇ ਦੇਣੀ ਚਾਹੀਦੀ ਹੈ। ਇਸ ਤੋ ਇਲਾਵਾ 999 ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਜੇ ਜਰੂਰੀ ਹੋਵੇ ਤਾਂ ਹਾਂਗਕਾਂਗ ਸਥਿਤ ਭਾਰਤੀ ਕੋਸਲੇਟ ਨਾਲ ਵੀ ਸਪੰਰਕ ਕੀਤਾ ਜਾ ਸਕਦਾ ਹੈ।