ਬੋਤਲਬੰਦ ਪਾਣੀ ਕਿੰਨਾਂ ਕੁ ਸਾਫ

0
162
ID:2330506

ਵਾਸ਼ਿੰਗਟਨ— ਅਮਰੀਕਾ ਆਧਾਰਿਤ ਮੀਡੀਆ ਵਲੋਂ ਬੋਤਲਾਂ ‘ਚ ਬੰਦ ਪੀਣ ਵਾਲੇ ਪਾਣੀ ਦੇ ਪ੍ਰਮੁੱਖ ਬ੍ਰਾਂਡਸ ‘ਚ ਮਾਈਕ੍ਰੋਪਲਾਸਟਿਕਸ ਭਾਵ ਬਾਰੀਕ-ਬਾਰੀਕ ਪਲਾਸਟਿਕ ਦੇ ਟੁਕੜੇ ਪਾਏ ਜਾਣ ਦੀ ਖੋਜ ਉਪਰੰਤ ਪਾਣੀ ਦੇ ਖਤਰਿਆਂ ਬਾਰੇ ਵਿਸ਼ਵ ਸਿਹਤ ਸੰਗਠਨ ਵਲੋਂ ਜਾਂਚ ਕੀਤੀ ਜਾਣੀ ਹੈ। ਜਾਂਚ ਅਨੁਸਾਰ ਪਲਾਸਟਿਕ ਦੇ ਕਣ ਹੋਣ ਦੀ ਆਸ ਪ੍ਰਗਟਾਈ ਗਈ ਹੈ। ਬੋਤਲਾਂ ਵਾਲਾ ਪਾਣੀ 250 ਐੱਮ. ਐੱਲ. ਤੋਂ ਦੋ ਲਿਟਰ ਦੀ ਮਾਤਰਾ ਦੀਆਂ ਬੋਤਲਾਂ ਵਿਚ ਹੈ, ਪਲਾਸਟਿਕ ਦੇ ਕਣਾਂ ਦੀ (ਪ੍ਰਤੀ ਲਿਟਰ ‘ਚ ਕਣ) ਘਣਤਾ ਦੀ ਗਣਨਾ ਸੈਂਪਲ ਦੀ ਮਾਤਰਾ ਹਰੇਕ ਬੋਤਲ ਦੀ ਮੁਕੰਮਲ ਗਿਣਤੀ ਦੀ ਵੰਡ ਦਰਸਾਈ ਗਈ ਗਿਣਤੀ ਵਿਚੋਂ ਬੈਕਗ੍ਰਾਊਂਡ ਸੰਦੂਸ਼ਣ ਦੀ ਮਾਤਰਾ ਮਨਫੀ ਹੈ

ਟੈਸਟ ਸੈਂਪਲ : ਜਿਨ੍ਹਾਂ ਨੌਂ ਦੇਸ਼ਾਂ ਵਿਚ 250 ਤੋਂ ਵਧੇਰੇ ਪਾਣੀ ਦੀਆਂ ਬੋਤਲਾਂ ਵੇਚੀਆਂ ਗਈਆਂ, ਉਹ ਹਨ : ਬ੍ਰਾਜ਼ੀਲ, ਚੀਨ, ਭਾਰਤ, ਇੰਡੋਨੇਸ਼ੀਆ, ਕੀਨੀਆ, ਲੈਬਨਾਨ, ਮੈਕਸੀਕੋ, ਥਾਈਲੈਂਡ ਅਤੇ ਯੂ. ਐੱਸ.
ਨਤੀਜਾ : 93 ਫੀਸਦੀ ਸੈਂਪਲਾਂ ‘ਚ ਪਲਾਸਟਿਕ ਦੀ ਹੋਈ ਸ਼ਨਾਖਤ, ਜਿਨ੍ਹਾਂ ‘ਚ ਬੋਤਲਾਂ ਦੇ ਢੱਕਣ ਤਿਆਰ ਕਰਨ ‘ਚ ਪੋਲੀਪ੍ਰੋਪੀਲੀਨ, ਨਾਇਲੋਨ ਅਤੇ ਪੋਲੀਇਥੀਲੀਨ ਟੈਰੀਪਥਾਲੇਟ (ਪੀ. ਈ. ਟੀ.) ਆਦਿ ਪਲਾਸਟਿਕ ਵਰਤੇ ਗਏ ਹਨ।
ਗਲੋਬਲ ਇੰਡਸਟਰੀ : ਪ੍ਰਤੀ ਸਾਲ ਪਾਣੀ ਦੀਆਂ ਬੋਤਲਾਂ ਦੀ ਬਾਜ਼ਾਰ ‘ਚ ਕੀਮਤ 147 ਬਿਲੀਅਨ ਡਾਲਰ ਹੈ।