ਬਜਟ 2019 ਦੀ ਇਕ-ਇਕ ਗੱਲ

0
187

ਨਵੀਂ ਦਿੱਲੀ — ਬਜਟ ਸੈਸ਼ਨ ਦੀ ਸ਼ੁਰੂਆਤ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨਾਲ ਹੋਈ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 13 ਫਰਵਰੀ ਤੱਕ ਚਲੇਗਾ ਅਤੇ ਇਹ ਵਰਤਮਾਨ ਸਰਕਾਰ ਦੇ ਤਹਿਤ ਸੰਸਦ ਦਾ ਇਹ ਅੰਤਿਮ ਸੈਸ਼ਨ ਹੋਵੇਗਾ। ਇਸ ਸੈਸ਼ਨ ਦੌਰਾਨ 10 ਬੈਠਕਾਂ ਹੋਣਗੀਆਂ।

1 ਫਰਵਰੀ 2019 ਨੂੰ 16ਵੀਂ ਲੋਕ ਸਭਾ ‘ਚ ਮੋਦੀ ਸਰਕਾਰ ਦੀ ਅਗਵਾਈ ‘ਚ ਪੀਯੂਸ਼ ਗੋਇਲ ਵਲੋਂ ਸਾਲ 2019-20 ਦਾ ਅੰਤਰਿਮ ਬਜਟ ਪੇਸ਼ ਕੀਤਾ ਗਿਆ। ਇਹ ਬਜਟ ਮੋਦੀ ਸਰਕਾਰ ਦਾ 6ਵਾਂ ਬਜਟ ਹੈ। ਜਾਣੋ ਪੀਯੂਸ਼ ਗੋਇਲ ਦੇ ਬਜਟ ਭਾਸ਼ਣ ਦੇ ਹੁਣ ਤੱਕ ਦੇ ਖਾਸ ਐਲਾਨ।

ਮਿਡਲ ਕਲਾਸ ਨੂੰ ਵੱਡਾ ਤੋਹਫਾ, ਇਨਕਮ ਟੈਕਸ ਛੋਟ 5 ਲੱਖ ਰੁਪਏ ਹੋਈ
ਨੌਕਰੀਪੇਸ਼ਾ ਲਈ ਸਟੈਂਡਰਡ ਡਿਡੈੱਕਸ਼ਨ 50 ਹਜ਼ਾਰ ਰੁਪਏ ਹੋਈ

ਪਿੰਡਾਂ ‘ਚ ਵਧੇਗਾ ਰੋਜ਼ਗਾਰ, ਮਨਰੇਗਾ ਨੂੰ ਮਿਲੇ 60 ਹਜ਼ਾਰ ਕਰੋੜ
ਕਿਸਾਨਾਂ ਲਈ ਇਨਕਮ ਸਪੋਰਟ ਦਾ ਐਲਾਨ, 2 ਹੈਕਟੇਅਰ ਖੇਤਾਂ ਵਾਲੇ ਕਿਸਾਨਾਂ ਦੇ ਖਾਤੇ ਵਿਚ ਜਾਣਗੇ ਹਰ ਸਾਲ 6 ਹਜ਼ਾਰ ਰੁਪਏ
ਪਸ਼ੂ-ਪਾਲਣ ਲਈ ਵੀ ਕਿਸਾਨ ਕ੍ਰੈਡਿਟ ਕਾਰਡ
ਗਾਂਵਾਂ ਲਈ ਸਰਕਾਰ ਸ਼ੁਰੂ ਕਰੇਗੀ ਕਾਮਧੇਨੁ ਯੋਜਨਾ
ਨੌਕਰੀਪੇਸ਼ਾ ਲੋਕਾਂ ਲਈ ਖੁਸ਼ਖਬਰੀ, 21,000 ਪ੍ਰਤੀ ਮਹੀਨਾ ਕਮਾਉਣ ਵਾਲਿਆਂ ਨੂੰ ਮਿਲੇਗਾ ਬੋਨਸ
ਗਰੈਚੁਟੀ ਦੀ ਸੀਮਾ ਨੂੰ 10 ਲੱਖ ਤੋਂ ਵਧਾ ਕੇ ਹੋਈ 20 ਲੱਖ ਰੁਪਏ
ਪਹਿਲੀ ਵਾਰ ਡਿਫੈਂਸ ਬਜਟ 3 ਲੱਖ ਕਰੋੜ ਦੇ ਪਾਰ, ਹਾਈ ਰਿਸਕ ਫੌਜੀਆਂ ਦੇ ਭੱਤੇ ਵਧਾਏ
ਹਰਿਆਣਾ ‘ਚ ਦੇਸ਼ ਦਾ 22ਵਾਂ ਏਮਜ਼ ਖੁੱਲ੍ਹੇਗਾ
10 ਕਰੋੜ ਲੋਕਾਂ ਨੂੰ ਵੱਡਾ ਤੋਹਫਾ, ਸਾਲਾਨਾ ਮਿਲੇਗੀ 3,000 ਰੁਪਏ ਪੈਨਸ਼ਨ
ਮਜ਼ਦੂਰ ਦੀ ਮੌਤ ‘ਤੇ 2.5 ਲੱਖ ਰੁਪਏ ਦੀ ਬਜਾਏ ਮਿਲੇਗਾ 6 ਲੱਖ ਰੁਪਏ ਮੁਆਵਜ਼ਾ