ਬਜਟ ਪੇਸ਼ ਹੁੰਦਿਆਂ ਹੀ ਸ਼ੇਅਰ ਬਾਜ਼ਾਰ ਢੇਰ

0
718

ਨਵੀਂ ਦਿੱਲੀ: ਦੇਸ਼ ਦਾ ਬਜਟ ਪੇਸ਼ ਹੁੰਦੇ ਹੀ ਸ਼ੇਅਰ ਬਾਜ਼ਾਰ ਵਿੱਚ ਹਾਹਾਕਾਰ ਮੱਚ ਗਈ। ਸੈਂਸਕਸ ਵਿੱਚ 450 ਅੰਕਾਂ ਤੋਂ ਜ਼ਿਆਦਾ ਗਿਰਾਵਟ ਵੇਖੀ ਗਈ ਹਾਲਾਂਕਿ ਬਾਅਦ ਵਿੱਚ ਬਾਜ਼ਾਰ ਵਿੱਚ ਕੁਝ ਸੁਧਾਰ ਹੋਇਆ। ਵਿੱਤ ਮੰਤਰੀ ਅਰੁਨ ਜੇਤਲੀ ਦੇ ਭਾਸ਼ਨ ਦੌਰਾਨ ਸੈਂਸੈਕਸ 450 ਅੰਕ ਲੁੜਕ ਗਿਆ।

ਸ਼ੇਅਰ ਖਰੀਦਣ-ਵੇਚਣ ‘ਤੇ ਲੱਗੇ ਲੌਂਗ ਟਰਮ ਕੈਪੀਟਲ ਗੇਨ ਟੈਕਸ ਦੇ ਚੱਲਦੇ ਹੁਣ ਸ਼ੇਅਰਾਂ ਤੋਂ ਹੋਈ ਕਮਾਈ ‘ਤੇ ਟੈਕਸ ਦੇਣਾ ਪਵੇਗਾ। ਇਸ ਦਾ ਐਲਾਨ ਹੁੰਦਿਆਂ ਹੀ ਸ਼ੇਅਰ ਬਾਜ਼ਾਰ ਡਿੱਘ ਗਿਆ। ਇਕਵਿਟੀ ਵਿੱਚ ਨਿਵੇਸ਼ ‘ਤੇ ਇੱਕ ਲੱਖ ਰੁਪਏ ਦੀ ਕਮਾਈ ‘ਤੇ 10 ਫੀਸਦੀ ਕੈਪੀਟਲ ਗੇਨ ਟੈਕਸ ਦੇਣਾ ਹੋਏਗਾ।