ਪੰਜਾਬ ਤੋਂ ਨਵੀਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਲਈ ਸਰਕਾਰੀ ਬੱਸ ਸੇਵਾ ਸੁਰੂ

0
614

ਚੰਡੀਗੜ੍ਹ -ਪੀ.ਆਰ.ਟੀ.ਸੀ. ਨੇ ਪਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਆਉਣ-ਜਾਣ ਲਈ 7 ਵੋਲਵੋ ਬੱਸਾਂ ਚਲਾਈਆਂ ਹਨ | ਪੰਜਾਬ ਤੋਂ ਵੱਡੀ ਗਿਣਤੀ ‘ਚ ਪਰਵਾਸੀ ਭਾਰਤੀ ਵੱਖ-ਵੱਖ ਦੇਸ਼ਾਂ ਦੀ ਉਡਾਣ ਫੜਨ ਲਈ ਨਵੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਜਾਂਦੇ ਹਨ | ਇਸ ਤੋਂ ਪਹਿਲਾਂ ਪੀ.ਆਰ.ਟੀ.ਸੀ. ਦੀ ਵੋਲਵੋ ਬੱਸ ਸਿਰਫ਼ ਸਵਾਰੀਆਂ ਨੂੰ ਹਵਾਈ ਅੱਡੇ ‘ਤੇ ਛੱਡ ਕੇ ਆਉਂਦੀ ਸੀ, ਉੱਥੋਂ ਸਵਾਰੀਆਂ ਨੂੰ ਲਿਆਉਣ ਦੀ ਆਗਿਆ ਨਹੀਂ ਸੀ | ਪੀ.ਆਰ.ਟੀ.ਸੀ. ਵਲੋਂ ਹੁਣ ਸੱਤ ਵੋਲਵੋ ਬੱਸਾਂ ਚਲਾਈਆਂ ਗਈਆਂ ਹਨ ਜਿਹੜੀਆਂ ਪਟਿਆਲਾ, ਜਲੰਧਰ, ਅੰਮਿ੍ਤਸਰ, ਲੁਧਿਆਣਾ ਤੇ ਹੁਸ਼ਿਆਰਪੁਰ ਤੋਂ ਹਵਾਈ ਅੱਡੇ ਨੂੰ ਜਾਂਦੀਆਂ ਹਨ ਅਤੇ ਉੱਥੋਂ ਸਵਾਰੀਆਂ ਲੈ ਕੇ ਵਾਪਸ ਵੀ ਆਉਂਦੀਆਂ ਹਨ | ਇਹ ਸੇਵਾ ਪਹਿਲੀ ਜੁਲਾਈ ਤੋਂ ਸ਼ੁਰੂ ਕੀਤੀ ਗਈ ਹੈ | ਇਨ੍ਹਾਂ ਵੋਲਵੋ ‘ਤੇ ਸਫ਼ਰ ਕਰਨ ਦੇ ਇੱਛੁਕ ਟਿਕਟਾਂ ਦੀ ਆਨ-ਲਾਈਨ ਬੁਕਿੰਗ ਕਰ ਸਕਦੇ ਹਨ | ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਜਨਤਕ ਬੱਸ ਸੇਵਾ ਨੂੰ ਪ੍ਰਫੁੱਲਿਤ ਕਰਨ ਦੇ ਇਰਾਦੇ ਨਾਲ ਪੀ.ਆਰ.ਟੀ.ਸੀ. ਵਲੋਂ ਉਪਰਾਲੇ ਕੀਤੇ ਜਾ ਰਹੇ ਹਨ | ਪਿਛਲੇ ਛੇ ਮਹੀਨਿਆਂ ‘ਚ 250 ਬੱਸਾਂ ਫਲੀਟ ‘ਚ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 150 ਕਿੱਲੋ ਮੀਟਰ ਸਕੀਮ ਅਤੇ 100 ਪੀ.ਆਰ.ਟੀ.ਸੀ. ਦੀਆਂ ਬੱਸਾਂ ਸ਼ਾਮਿਲ ਹਨ | ਜਲਦ 100 ਹੋਰ ਨਵੀਆਂ ਬੱਸਾਂ ਪੀ.ਆਰ.ਟੀ.ਸੀ. ਦੀ ਫਲੀਟ ‘ਚ ਸ਼ਾਮਿਲ ਕੀਤੇ ਜਾਣ ਦੀ ਤਜਵੀਜ਼ ਹੈ | ਇਸ ਤੋਂ ਇਲਾਵਾ ਸੱਤ ਵਾਤਾਨਕੂਲ (ਐਚ.ਵੀ.ਏ.ਸੀ.) ਬੱਸਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਚਲਾਈਆਂ ਜਾਣਗੀਆਂ