ਪਾਕਿਸਤਾਨ ਵਾਲੇ ਬਾਜ਼ੀ ਮਾਰ ਗਏ

0
564

ਹਾਂਗਕਾਂਗ(ਪਚਬ): ਕੋਰਨਾ ਕਾਰਨ ਭਾਰਤ ਅਤੇ ਪਾਕਿਸਤਾਨ ਵਿਚ ਕਰੀਬ 5000 ਹਾਂਗਕਾਂਗ ਵਾਸੀ ਫਸੇ ਹੋਏ ਹਨ ਤੇ ਉਹ ਲੰਮੇ ਸਮੇਂ ਤੋਂ ਹਾਂਗਕਾਂਗ ਸਰਕਾਰ ਨੂੰ ਮਦਦ ਲਈ ਬੇਨਤੀਆਂ ਕਰ ਰਹੇ ਹਨ। ਹੁਣ ਇਹ ਖਬਰ ਆ ਰਹੀ ਹੈ ਕਿ ਕਰੀਬ 300 ਮੁਸਾਫਰਾ ਦਾ ਭਰਿਆ ਇਕ ਜਹਾਜ਼ ਕੱਲ ਦੁਪਿਹਰ ਇਸਲਾਮਾਬਾਦ ਤੋਂ ਹਾਂਗਕਾਂਗ ਪਹੁੰਚ ਰਿਹਾ ਹੈ। ਇਨਾਂ ਸਭ ਨੂੰ ਹਾਂਗਕਾਂਗ ਵਿਚ ਸਰਕਾਰ ਵੱਲੋ ਫੌ ਤਾਨ ਵਿਖੇ ਦਿਤੇ ਸਥਾਨ ਤੇ 14 ਦਿਨਾਂ ਲਈ ਇਕਾਤਵਾਸ ਵਿਚ ਰਹਿਣਾ ਪਵੇਗਾ। ਭਾਰਤ ਵਿਚ ਫਸੇ ਲੋਕਾਂ ਲਈ ਅਜੇ ਕਿਸੇ ਵੀ ਜਹਾਜ਼ ਦੇ ਚੱਲਣ ਦੀ ਕੋਈ ਤਾਰੀਕ ਤਹਿ ਨਹੀ ਕੀਤੀ ਗਈ। ਇਕ ਗੱਲ ਹੋਰ ਜਿਥੈ ਪਾਕਿਸਤਾਨ ਤੋਂ ਆਉਣ ਵਾਲੇ ਮੁਸਾਫਰਾਂ ਲਈ ਟਿਕਟ ਦਾ ਮੁੱਲ 6 ਹਜਾਰ ਹੈ ਉਥੈ ਭਾਰਤ ਦੇ ਦਿੱਲੀ ਤੋਂ ਚੱਲਣ ਵਾਲੇ ਮੁਸਾਫਰਾਂ ਲਈ ਇਹ ਟਿਕਟ 13 ਹਜਾਰ ਤੱਕ ਮਹਿੰਗੀ ਹੋ ਸਕਦੀ ਹੈ।