ਅਦਾਕਾਰ ਇਰਫਾਨ ਖਾਨ ਨਹੀਂ ਰਹੇ

0
440

ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਬਾਰੇ ਇਕ ਬੁਰੀ ਖ਼ਬਰ ਆ ਰਹੀ ਹੈ। ਫਿਲਮ ਜਗਤ ਦੇ ਮਹਾਨ ਅਦਾਕਾਰ ਹੁਣ ਸਾਡੇ ਵਿਚਕਾਰ ਨਹੀਂ ਰਹੇ। 54 ਸਾਲਾ ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਮੌਤ ਦੀ ਪੁਸ਼ਟੀ ਬਾਲੀਵੁਡ ਨਿਰਦੇਸ਼ਕ ਅਤੇ ਨਿਰਮਾਤਾ ਸ਼ੂਜੀਤ ਸਿਰਕਾਰ ਅਤੇ ਲੇਖਕਾ ਅਪੂਰਵਾ ਅਸਰਾਨੀ ਨੇ ਟਵੀਟ ਰਾਹੀਂ ਕੀਤੀ ਹੈ।

My dear friend Irfaan. You fought and fought and fought. I will always be proud of you.. we shall meet again.. condolences to Sutapa and Babil.. you too fought, Sutapa you gave everything possible in this fight. Peace and Om shanti. Irfaan Khan salute.

— Shoojit Sircar (@ShoojitSircar) April 29, 2020

This is really sad news. One of India’s greatest talents has died at age 54. Gone too soon Irrfan Khan. 🙏 pic.twitter.com/vGtnzfgm3K

— Apurva (@Apurvasrani) April 29, 2020

ਇਰਫਾਨ ਨੇ 54 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮੰਗਲਵਾਰ ਨੂੰ ਬਾਲੀਵੁੱਡ ਅਦਾਕਾਰ ਇਰਫਾਨ ਖਾਨ ਨੂੰ ਕੋਲੋਨ ਇਨਫੈਕਸ਼ਨ ਕਾਰਨ ਕੋਕੀਲਾਬੇਨ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ।