ਤੇਲ ਟੈਕਰ ਨੂੰ ਲੱਗੀ ਅੱਗ, 1 ਮੌਤ 2 ਗੁੰਮ

0
233

ਹਾਂਗਕਾਂਗ(ਪਚਬ): ਅੱਜ ਸਵੇਰੇ ਕਰੀਬ 11.30 ਵਜੇ ਹਾਂਗਕਾਂਗ ਦੇ ਨੇੜਲੇ ਲਾਮਾ ਟਾਪੂ ਕੋਲ ਇੱਕ ਤੇਲ ਟੈਕਰ ਤੇ ਹੋਏ ਧਮਾਕਿਆਂ ਤੋ ਬਾਅਦ ਅੱਗ ਲੱਗ ਗਈ। ਇਸ ਇਸ ਕਾਰਨ ਕਈ ਵਿਅਕਤੀ ਇਸ ਟੈਕਰ ਤੋ ਸਮੁੰਦਰ ਵਿਚ ਡਿੱਗ ਪਏ ਜਾ ਉਹ ਬਚਣ ਲਈ ਛਾਲਾਂ ਮਾਰ ਗਏ। ਮਿਲੀ ਸੂਚਨਾ ਅਨੁਸਾਰ ਇਸ ਘਟਨਾਂ ਵਿਚ ਇਕ ਵਿਅਕਤੀ ਮਾਰਿਆ ਗਿਆ ਤੇ 2 ਅਜੇ ਵੀ ਲਾਪਤਾ ਹਨ। ਇਹ ਟੈਕਰ ਵੀਅਤਨਾਮ ਵਿਚ ਰਜਿਸਟਰ ਹੈ ਤੇ ਇਸ ਤੇ 25 ਮੈਬਰੀ ਦਲ ਕੰਮ ਕਰਦਾ ਸੀ। ਇਸ ਤੇ ਹੋਏ ਧਮਾਕੇ ਇੰਨੇ ਜਬਰਦਸਤ ਸਨ ਕਿ ਕੁਝ ਲੋਕਾਂ ਨੂੰ ਲੱਗਿਆ ਕਿ ਸਾਇਦ ਕੋਈ ਭੁਚਾਲ ਆ ਗਿਆ ਹੈ ਤੇ ਉਹ ਆਪਣੇ ਘਰਾਂ ਤੋ ਬਾਹਰ ਆ ਗਏ।