ਟੈਲੀਕਾਮ ਕੰਪਨੀਆਂ ਨੂੰ ਝਟਕਾ

0
78

ਨਵੀਂ ਦਿੱਲੀ – ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਪ੍ਰੀਪੇਡ ਮੋਬਾਈਲ ਗਾਹਕਾਂ ਦੇ ਹੱਕ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਟਰਾਈ ਨੇ ਸੋਮਵਾਰ ਨੂੰ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮੋਬਾਈਲ ਰੀਚਾਰਜ ਦੀ ਵੈਧਤਾ 28 ਦਿਨਾਂ ਦੀ ਬਜਾਏ 30 ਦਿਨ ਦੇਣ। ਇਸ ਦੇ ਨਾਲ ਹੀ, ਟੈਲੀਕਾਮ ਕੰਪਨੀ ਨੂੰ ਹੁਣ ਆਪਣੇ ਪਲਾਨ ‘ਚ ਪੂਰੇ ਮਹੀਨੇ ਦੀ ਵੈਧਤਾ ਵਾਲਾ ਵਿਸ਼ੇਸ਼ ਵਾਊਚਰ, ਕੰਬੋ ਵਾਊਚਰ ਲਿਆਉਣਾ ਹੋਵੇਗਾ। ਟਰਾਈ ਨੇ ਸੱਤ ਮਹੀਨੇ ਪਹਿਲਾਂ ਵੀ ਇਹ ਨਿਰਦੇਸ਼ ਜਾਰੀ ਕੀਤੇ ਸਨ ਪਰ ਟੈਲੀਕਾਮ ਕੰਪਨੀਆਂ ਨੇ ਇਸ ਦੀ ਪਾਲਣਾ ਨਹੀਂ ਕੀਤੀ। ਇਸ ਲਈ ਟਰਾਈ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਫਿਰ ਤੋਂ ਇਹ ਨਿਰਦੇਸ਼ ਦਿੱਤੇ ਹਨ।