ਟਰੰਪ ਮੁਸ਼ਕਲ ‘ਚ

0
329

ਵਰਜੀਨੀਆ: ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਈਕਲ ਡੀ. ਕੋਹੇਨ ਨੂੰ ਗ਼ੈਰ-ਕਾਨੂੰਨੀ ਭੁਗਤਾਨ ਕਰਨ, ਟੈਕਸ ਸਬੰਧੀ ਧੋਖਾਧੜੀ, ਬੈਂਕ ਫਰਾਡ ਤੇ ਚੋਣਾਂ ਵਿੱਚ ਵਿੱਤੀ ਗੜਬੜੀ ਸਮੇਤ ਅੱਠ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਸੁਣਵਾਈ ਦੌਰਾਨ ਕੋਹੇਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਰਾਸ਼ਟਰਪਤੀ ਟਰੰਪ ਦੇ ਕਹਿਣ ‘ਤੇ ਹੀ 2016 ਦੀਆਂ ਚੋਣਾਂ ਦੌਰਾਨ ਪੌਰਨ ਸਟਾਰ ਤੇ ਪਲੇਅਬੌਏ ਮੈਗ਼ਜ਼ੀਨ ਦੀ ਸਾਬਕਾ ਮਾਡਲ ਨੂੰ ਚੁੱਪ ਰਹਿਣ ਲਈ ਪੈਸੇ ਦਿੱਤੇ ਸਨ।

ਅਜਿਹਾ ਕਰਨ ਦਾ ਮੁੱਖ ਮਕਸਦ ਚੋਣਾਂ ਨੂੰ ਪ੍ਰਭਾਵਿਤ ਕਰਨਾ ਸੀ। ਮੈਨਹੱਟਨ ਸਥਿਤ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਵਿੱਚ ਕੋਹੇਨ ਨੇ ਟਰੰਪ ‘ਤੇ ਵੀ ਇਸ ਮਾਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਉਧਰ, ਵਰਜੀਨੀਆ ਦੀ ਅਦਾਲਤ ਦੇ ਸਾਬਕਾ ਕੈਂਪੇਨਿੰਗ ਚੇਅਰਮੈਨ ਪੌਲ ਮੈਨਫੋਰਟ ਨੂੰ ਵਰਜੀਨੀਆ ਫੈਡਰਲ ਕੋਰਟ ਨੇ ਮੰਗਲਵਾਰ ਨੂੰ ਵਿੱਤੀ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ। ਉਨ੍ਹਾਂ ਨੂੰ 80 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।