ਜੇਲ ਵਿਭਾਗ ਵਿਚ ਨੌਕਰੀਆਂ ਸਬੰਧੀ ਸੈਮੀਨਾਰ 21 ਨੂੰ

0
326

ਹਾਂਗਕਾਂਗ(ਗਰੇਵਾਲ): ਹਾਂਗਕਾਂਗ ਜੇਲ ਵਿਭਾਗ ਵੱਲੋ ਇਕ ਵਿਸ਼ੇਸ ਸੈਮੀਨਾਰ ਇਸ ਐਤਵਾਰ 21 ਜਨਵਰੀ 2018 ਨੂੰ ਗੂਰੂ ਘਰ ਵਿਖੇ ਕਾਰਵਾਇਆ ਜਾ ਰਿਹਾ ਹੈ। ਬਾਅਦ ਦੁਪਿਹਰ 1.00 ਤੋ 2.00 ਵਜੇ ਤੱਕ ਮਾਤਾ ਗੁਜਰੀ ਹਾਲ ਵਿਚ ਹੋਣ ਵਾਲੇ ਇਸ ਸੈਮੀਨਾਰ ਵਿਚ ਜੇਲ ਵਿਭਾਗ ਦੇ ਕਰਮਚਾਰੀ ਵਿਭਾਗ ਵਿਚ ਨੌਕਰੀਆਂ ਸਬੰਧੀ ਵਿਚਾਰ ਚਰਚਾ ਕਰਨਗੇ। ਜਿਹੜੇ ਵੀ ਪੰਜਾਬੀ ਸੈਕਡਰੀ ਸਕੂਲ਼ ਪਾਸ ਕਰ ਚੁੱਕੇ ਹਨ ਜਾ ਕਰ ਰਹੇ ਹਨ, ਉਨਾਂ ਲਈ ਇਹ ਸੈਮੀਨਾਰ ਬਹੁਤ ਲਾਭਦਾਇਕ ਹੋ ਸਕਦਾ ਹੈ। ਇਸ ਵਿਚ ਮਾਪੇ ਵੀ ਸਾਮਲ ਹੋ ਸਕਦੇ ਹਨ ਤਾਂ ਜੋ ਉਨਾਂ ਨੂੰ ਵੀ ਹਾਂਗਕਾਂਗ ਜੇਲ ਸਬੰਧੀ ਜਾਣਕਾਰੀ ਮਿਲ ਸਕੇ।