ਜਾਪਾਨ ”ਚ 6.9 ਦੀ ਤੀਬਰਤਾ ਨਾਲ ਆਇਆ ਭੂਚਾਲ

0
310

ਹਾਂਗਕਾਂਗ: ਜਾਪਾਨ ਦੇ ਹੋੱਕੈਦੋ ਦੀਪ ‘ਚ 6.9 ਦੀ ਤੀਬਰਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਜਾਣਕਾਰੀ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦਿੱਤੀ ਹੈ। 6.9 ਦੀ ਤੀਬਰਤਾ ਨਾਲ ਲੱਗੇ ਜ਼ੋਰਦਾਰ ਝਟਕੇ ਕਾਰਨ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਇਹ ਭੂਚਾਲ ਹਵਾਈ ਦੇ ਸਮੇਂ ਮੁਤਾਬਕ ਬੁੱਧਵਾਰ ਸਵੇਰੇ 8 ਵਜੇ ਆਇਆ। ਭੂਚਾਲ ਦਾ ਕੇਂਦਰ ਸਪੋਰੋ ਤੋਂ 70 ਮੀਲ ਦੂਰ ਦੱਖਣ ਵੱਲ ਤੇ ਇਸ ਦੀ ਡੂੰਘਾਈ 20 ਮੀਲ ਹੇਠਾਂ ਸੀ। ਫਿਲਹਾਲ ਕਿਸੇ ਤਰ੍ਹਾਂ ਦੇ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।