ਕਿਉਂ ਮੁਰਗਾ ਖਾਣ ਦੇ ਸ਼ੌਕੀਨ ਹੋਏ ਭਾਰਤੀ?

0
376

ਸਿੰਗਾਪੁਰ: ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਏਸ਼ੀਆ ਵਿੱਚ ਵਧਦੀ ਆਬਾਦੀ ਤੇ ਤਨਖ਼ਾਹ ਕਰਕੇ ਸਾਲ 2050 ਤਕ ਮੀਟ ਤੇ ਸਮੁੰਦਰੀ ਫੂਡ ਦਾ ਇਸਤੇਮਾਲ 78 ਫੀਸਦੀ ਤਕ ਵਧ ਜਾਏਗਾ। ਏਸ਼ੀਆ ਰਿਸਰਚ ਐਂਡ ਇੰਗੇਜਮੈਂਟ (ਏਆਰਈ) ਦੀ ‘ਚਾਰਟਿੰਗ ਏਸ਼ੀਆ ਪ੍ਰੋਟੀਨ ਜਰਨੀ’ ਦੇ ਨਾਂ ਹੇਠ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਏਸ਼ੀਆ ਵਿੱਚ ਪ੍ਰੋਟੀਨ ਵੀ ਵਧਦੀ ਮੰਗ ਨੂੰ ਪੂਰਾ ਕਰਨ ਦੀ ਵਜ੍ਹਾ ਤੋਂ ਵਾਤਾਵਰਨ ’ਤੇ ਹੁੰਦੇ ਪ੍ਰਭਾਵਾਂ ਦੀ ਪਰਖ ਕੀਤੀ ਗਈ ਹੈ।

ਰਿਪੋਰਟ ਮੁਤਾਬਕ ਭਾਰਤ ਵਿੱਚ ਪਿਛਲੇ ਦੋ-ਤਿੰਨ ਦਹਾਕਿਆਂ ਵਿੱਚ ਲੋਕਾਂ ਨੇ ਬੀਫ ਜਾਂ ਗਾਂ ਦੇ ਮੀਟ ਤੋਂ ਹਟ ਕੇ ਮੁਰਗਾ ਖਾਣ ’ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਇਹ ਪ੍ਰਵਿਰਤੀ ਲਗਾਤਾਰ ਜਾਰੀ ਰਹੀ ਹੈ ਜਦਕਿ ਜ਼ਿਆਦਾ ਕਮਾਈ ਕਰਨ ਵਾਲੇ ਦੇਸ਼ਾਂ ਵਿੱਚ ਬੀਫ ਤੇ ਬਫ ਦੇ ਨਿਰਯਾਤ ਵਿੱਚ ਵਾਧਾ ਹੋਇਆ ਹੈ।

ਰਿਪੋਰਟ ਵਿੱਚ ਵਿਸ਼ੇਸ਼ ਤੌਰ ’ਤੇ ਪਤਾ ਲੱਗਾ ਕਿ 2017 ਤੇ 2050 ਵਿਚਾਲੇ ਗਰੀਨਹਾਊਸ ਗੈਸ ਦੀ ਨਿਕਾਸੀ ਵਿੱਚ 88 ਫੀਸਦੀ ਵਾਧਾ ਹੋ ਜਾਏਗਾ। ਇਸ ਤਹਿਤ ਕਾਰਬਨ ਡਾਈਆਕਸਾਈਡ, ਜੋ ਵਰਤਮਾਨ ਵਿੱਚ ਹਰ ਸਾਲ 2.9 ਅਰਬ ਟਨ ਹੈ, ਇਸ ਤੋਂ ਵਧ ਕੇ 5.4 ਅਰਬ ਟਨ ਤਕ ਪਹੁੰਚ ਜਾਏਗੀ। ਇਹ ਕਾਰਾਂ ਦੇ 95 ਮਿਲੀਅਨ ਆਜੀਵਨ ਨਿਕਾਸੀ ਦੇ ਬਰਾਬਰ ਹੋਏਗਾ।

ਰਿਪੋਰਟ ਮੁਤਾਬਕ ਭਾਰਤ ਦੇ ਗਰੀਨਹਾਊਸ ਨਿਕਾਸ ਵਿੱਚ 2030 ਵਿੱਚ ਮਾਮੂਲੀ ਕਮੀ ਦੇਖੀ ਜਾਏਗੀ ਪਰ ਉਪਭੋਗ ਦੇ ਬਦਲਦੇ ਰੁਝਾਨ ਕਾਰਨ 2050 ਤਕ ਇਹ 21 ਫੀਸਦੀ ਘੱਟ ਹੋ ਜਾਏਗਾ ਕਿਉਂਕਿ ਬੀਫ ਖਾਣ ਵਾਲਿਆਂ ਦਾ ਅਨੁਪਾਤ ਘੱਟ ਹੋ ਜਾਏਗਾ, ਜੇ ਜ਼ਿਆਦਾ ਨਿਕਾਸ ਨਾਲ ਜੁੜਿਆ ਹੁੰਦਾ ਹੈ।