ਜਾਅਲੀ ਖ਼ਬਰਾਂ ਬਾਰੇ ਪਤਾ ਲਗਾਉਣ ਲਈ ਚੋਣ ਕਮਿਸ਼ਨ ਦੀ ਮਦਦ ਕੌਣ ਕਰੇਗਾ?

0
259

ਨਵੀਂ ਦਿੱਲੀ  -ਭਾਰਤ ਦੇ ਮੁੱਖ ਚੋਣ ਕਮਿਸ਼ਨਰ ਓ. ਪੀ. ਰਾਵਤ ਨੇ ਕਿਹਾ ਕਿ ਗੂਗਲ, ਟਵਿੱਟਰ ਅਤੇ ਫੇਸਬੁੱਕ ਨੇ ਚੋਣ ਕਮਿਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਪ੍ਰਚਾਰ ਦੌਰਾਨ ਚੋਣਾਂ ਦੀ ਪਵਿੱਤਰਤਾ ‘ਤੇ ਕੋਈ ਪ੍ਰਭਾਵ ਨਾ ਪਵੇ, ਇਸ ਲਈ ਉਹ ਆਪਣੇ ਮੰਚਾਂ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦੇਣਗੇ | ਉਨ੍ਹਾਂ ਕਿਹਾ ਕਿ ਕਰਨਾਟਕ ਚੋਣਾਂ ਦੌਰਾਨ ਇਸ ਸਬੰਧੀ ਤਜ਼ਰਬਾ ਕੀਤਾ ਗਿਆ ਸੀ | ਉੱਥੇ ਛੋਟੇ ਪੱਧਰ ‘ਤੇ ਕੰਮ ਸੀ, ਉਹ ਸ਼ੁਰੂਆਤ ਸੀ | ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਚਾਰ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਮਿਜ਼ੋਰਮ ‘ਚ ਹੋਣ ਵਾਲੀਆਂ ਵਿਧਾਨ ਸਭਾਵਾਂ ਚੋਣਾਂ ਲਈ ਸਾਡੇ ਸਾਹਮਣੇ ਵੱਡਾ ਪਾਇਲਟ ਪ੍ਰਾਜੈਕਟ ਹੋਵੇਗਾ | ਉਕਤ ਚਾਰ ਸੂਬਿਆਂ ‘ਚ ਇਸ ਸਾਲ ਦੇ ਅਖੀਰ ‘ਚ ਵੋਟਾਂ ਪੈਣੀਆਂ ਹਨ | ਉਨ੍ਹਾਂ ਵਚਨਬੱਧਤਾ ਪ੍ਰਗਟਾਈ ਕਿ ਚੋਣਾਂ ਦੌਰਾਨ ਲੋਕਾਂ ‘ਤੇ ਜਾਅਲੀ ਖ਼ਬਰਾਂ ਦਾ ਕੋਈ ਉਲਟਾ ਅਸਰ ਨਾ ਪਵੇ ਇਸ ਲਈ ਉਹ ਆਪਣੇ ਮੰਚਾਂ ਨੂੰ ਵਰਤਣ ਦੀ ਇਜਾਜ਼ਤ ਨਹੀਂ ਦੇਣਗੇ | ਚੋਣ ਖ਼ਤਮ ਹੋਣ ਤੋਂ 48 ਘੰਟੇ ਪਹਿਲਾਂ ਉਹ ਆਪਣੇ ਮੰਚਾਂ ‘ਤੇ ਚੋਣਾਂ ਸਬੰਧੀ ਕਿਸੇ ਵੀ ਚੀਜ਼ ਦੀ ਇਜਾਜ਼ਤ ਨਹੀਂ ਦੇਣਗੇ | ਕੰਪਨੀਆਂ ਨੇ ਚੋਣ ਕਮਿਸ਼ਨ ਨੂੰ ਭਰੋਸਾ ਦਿਵਾਇਆ ਕਿ ਕਿੰਨਾ ਪੈਸਾ ਖ਼ਰਚਿਆਂ ਗਿਆ ਹੈ ਇਸ ਸਣੇ ਸਿਆਸੀ ਇਸ਼ਤਿਹਾਰ ਵੀ ਵਿਖਾਏ ਜਾਣਗੇ, ਤਾਂ ਜੋ ਪ੍ਰਚਾਰ ਦੌਰਾਨ ਕਿੰਨਾ ਖ਼ਰਚਾ ਹੋਇਆਂ ਹੈ ਇਸ ਬਾਰੇ ਲੇਖਾ ਜੋਖਾ ਕੀਤਾ ਜਾ ਸਕੇ | ਗੂਗਲ ਇਕ ਅਜਿਹੀ ਪ੍ਰਣਾਲੀ ਸਥਾਪਤ ਕਰੇਗਾ ਜੋ ਇਸ ਨੂੰ ਆਪਣੇ ਮੰਚਾਂ ‘ਤੇ ਕੀਤੇ ਗਏ ਖ਼ਰਚੇ ਦੇ ਬਾਰੇ ‘ਚ ਚੋਣ ਕਮਿਸ਼ਨ ਦੀ ਜਾਣਕਾਰੀ ਨਾਲ ਸਾਂਝਾ ਕਰਨ ਦੀ ਇਜਾਜ਼ਤ ਦੇਵੇਗਾ |  — ਪੀ. ਟੀ. ਆਈ.