ਭਾਰਤੀ ਹਾਕੀ ਟੀਮ ਦੀ ਜਾਪਾਨ ‘ਤੇ 6-0 ਨਾਲ ਜਿੱਤ

0
659
ਚੰਡੀਗੜ੍ਹ: ਨਿਊਜ਼ੀਲੈਂਡ ਵਿੱਚ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਬਲੈਕ ਪਾਰਕ ਵਿੱਚ ਖੇਡੇ ਗਏ ਇੱਕਪਾਸੜ ਮੁਕਾਬਲੇ ਵਿੱਚ ਭਾਰਤ ਨੇ ਜਾਪਾਨ ਨੂੰ 6-0 ਨਾਲ ਹਰਾ ਦਿੱਤਾ।
ਭਾਰਤੀ ਟੀਮ ਲਈ ਆਪਣਾ ਪਹਿਲਾ ਮੈਚ ਖੇਡਣ ਵਾਲੇ ਮਿਡਫੀਲਡਰ ਵਿਵੇਕ ਪ੍ਰਸਾਦ ਤੇ ਫਾਰਵਰਡ ਦਿਲਪ੍ਰੀਤ ਨੇ 2-2 ਗੋਲ ਕੀਤੇ ਜਦੋਂਕਿ ਸਟਾਰ ਡਿਫੈਂਡਰ ਰੁਪਿੰਦਰ ਪਾਲ ਸਿੰਘ ਦੇ ਖਾਤੇ ਵਿੱਚ 1-1 ਗੋਲ ਆਇਆ। ਜਾਪਾਨੀ ਟੀਮ ਪੂਰੇ ਮੈਚ ਦੌਰਾਨ ਦਬਾਅ ਵਿੱਚ ਦਿੱਸੀ ਤੇ ਇੱਕ ਵੀ ਗੋਲ ਨਾ ਕਰ ਸਕੀ