ਜਲਦ ਹੀ ਜਲੰਧਰੋਂ ਤੋਂ ਮੁੰਬਈ ਤੇ ਜੈਪੁਰ ਲਈ ਉੱਡਣਗੇ ਜਹਾਜ਼

0
412

ਜਲੰਧਰ: ਜ਼ਿਲ੍ਹੇ ਦੇ ਆਦਮਪੁਰ ਏਅਰਪੋਰਟ ਤੋਂ ਜਲਦ ਹੀ ਮੁੰਬਈ ਤੇ ਜੈਪੁਰ ਵਾਸਤੇ ਵੀ ਉਡਾਣਾਂ ਸ਼ੁਰੂ ਹੋਣਗੀਆਂ। ਆਦਮਪੁਰ ਏਅਰ ਫੋਰਸ ਸਟੇਸ਼ਨ ‘ਤੇ ਬਣੇ ਏਅਰਪੋਰਟ ਤੋਂ ਫਿਲਹਾਲ ਸਿਰਫ ਦਿੱਲੀ ਵਾਸਤੇ ਇੱਕ ਉਡਾਣ ਚੱਲ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਦੋ ਨਵੀਆਂ ਫਲਾਇਟਾਂ ਤੋਂ ਇਲਾਵਾ ਦਿੱਲੀ ਵਾਸਤੇ ਇੱਕ ਹੋਰ ਫਲਾਇਟ ਵੀ ਸ਼ੁਰੂ ਹੋ ਸਕਦੀ ਹੈ।

ਦੋਆਬੇ ਵਿੱਚ ਪੈਂਦੇ ਆਦਮਪੁਰ ਏਅਰਪੋਰਟ ਤੋਂ ਸਫਰ ਕਰਨ ਵਾਲਿਆਂ ਲਈ ਇਹ ਵੱਡੀ ਖੁਸ਼ਖਬਰੀ ਹੈ। ਆਦਮਪੁਰ ਏਅਰਫੋਰਸ ਸਟੇਸ਼ਨ ਦੇ ਨਾਲ ਹੀ ਬਣੇ ਸਿਵਲ ਏਅਰਪੋਰਟ ਤੋਂ ਹੁਣ ਜਲਦ ਹੀ ਮੁੰਬਈ ਅਤੇ ਜੈਪੁਰ ਲਈ ਵੀ ਫਲਾਇਟਾਂ ਸ਼ਰੂ ਹੋਣ ਵਾਲੀਆਂ ਹਨ। ਫਿਲਹਾਲ ਇਸ ਏਅਰਪੋਰਟ ਤੋਂ ਸਪਾਇਸ ਜੇਟ ਦਿੱਲੀ ਵਾਸਤੇ ਰੋਜ਼ਾਨਾ ਇੱਕ ਫਲਾਇਟ ਚਲਾਉਂਦਾ ਹੈ।

ਹੁਣ ਸਪਾਇਸ ਜੈਟ ਕੰਪਨੀ ਨੇ ਹੀ ਦੋ ਹੋਰ ਨਵੀਆਂ ਫਲਾਇਟਾਂ ਦੀ ਬੋਲੀ ਹਾਸਲ ਕਰ ਲਈ ਹੈ। ਆਦਮਪੁਰ ਏਅਰਪੋਰਟ ਦੇ ਟਰਮੀਨਲ ਤੇ ਹੋਰ ਕੰਮਾਂ ਦਾ ਨੀਂਹ ਪੱਥਰ ਅੱਜ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਦਿੱਲੀ ਤੋਂ ਹੀ ਡਿਜੀਟਲ ਤਰੀਕੇ ਨਾਲ ਰੱਖਿਆ। 165 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨਾਲ ਇੱਥੇ ਟਰਮਿਲਨ ਅਤੇ ਹੋਰ ਕੰਮ ਹੋਣਗੇ। ਹਾਲਾਂਕਿ ਰਨਵੇ ਏਅਰਫੋਰਸ ਦਾ ਹੀ ਇਸਤੇਮਾਲ ਹੋਵੇਗਾ।

ਇਸ ਮੌਕੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਇੱਥੋਂ ਹੋਰ ਫਲਾਇਟਾਂ ਸ਼ੁਰੂ ਹੋਣ ਨਾਲ ਦੋਆਬਾ ਦੀ ਸਨਅਤ ਨੂੰ ਉਤਸ਼ਾਹ ਮਿਲੇਗਾ। ਪਹਿਲਾਂ ਜਿਹੜੀ ਗੱਲ ਸੁਫਨਾ ਲਗਦੀ ਸੀ ਉਹ ਹੁਣ ਸੱਚ ਹੋ ਰਹੀ ਹੈ। ਆਦਮਪੁਰ ਏਅਰਪੋਰਟ ਤੋਂ ਬਾਅਦ ਦੋ ਹੋਰ ਫਲਾਇਟਾਂ ਸ਼ੁਰੂ ਹੋਣ ਦੀਆਂ ਤਿਆਰੀਆਂ ਨੇ ਦੋਆਬਾ ਦੇ ਕਾਰੋਬੀਆਂ ਦੇ ਚਿਹਰੇ ‘ਤੇ ਖਿੜਾ ਦਿੱਤੇ ਹਨ। ਕਾਰੋਬਾਰੀਆਂ ਨੂੰ ਲਗਦਾ ਹੈ ਕਿ ਇਸ ਨਾਲ ਬਿਜ਼ਨਸ ਨਵਾਂ ਰਾਹ ਮਿਲੇਗਾ ਤੇ ਸੂਬੇ ਦੀ ਹੋਰ ਤਰੱਕੀ ਹੋਵੇਗੀ।